ਟੋਰਾਂਟੋ ‘ਚ ਹੋਟਲ ਦੇ ਕਮਰੇ ‘ਚੋਂ ਗੰਨਾਂ ਜ਼ਖੀਰਾ ਬਰਾਮਦ

 

👉 30 ਸਾਲ ਦੇ ਵਿਅਕਤੀ ‘ਤੇ ਲੱਗੇ 136 ਚਾਰਜ ਟੋਰਾਂਟੋ ਪੁਲਿਸ ਵੱਲੋਂ ਇੱਕ ਹੋਟਲ ਦੇ ਕਮਰੇ ‘ਚੋਂ 28 ਗੰਨਾਂ ਬਰਾਮਦ ਕੀਤੀਆਂ ਹਨ ਅਤੇ ਇਸ ਸੰਬੰਧ ‘ਚ 30 ਸਾਲਾ ਅਹਿਮਦ ਫਰਹਾ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਨੇ ਉਸ ਉੱਪਰ ਨਾਜ਼ਾਇਜ ਹਥਿਆਰ ਰੱਖਣ ਦੇ ਵੱਖ ਵੱਖ 136 ਚਾਰਜ ਲਗਾਏ ਹਨ ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇੱਕ ਸਥਾਨਿਕ ਹੋਟਲ ਦੇ ਕਮਰੇ ਦੀ ਸਫਾਈ ਕਰਦਿਆਂ ਹੋਟਲ ਸਟਾਫ ਨੂੰ ਗੰਨ ਮਿਲੀ ਤਾਂ ਪੁਲਿਸ ਕਾਲ ਕੀਤੀ ਗਈ। ਤਲਾਸ਼ੀ ਲੈਣ ‘ਤੇ ਕਮਰੇ ‘ਚ ਗੰਨਾਂ ਦਾ ਵੱਡਾ ਭੰਡਾਰ ਬਰਾਮਦ ਹੋਇਆ। ਭਾਵੇਂ ਹਾਲੇ ਪੁਲਿਸ ਨੇ ਵਿਸਥਾਰ ਜਾਣਕਾਰੀ ਨਹੀਂ ਦਿਤੀ ਪਰ ਪੁਲਿਸ ਨੇ ਦੱਸਿਆ ਹੈ ਕਿ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਕਈ ਲੋਕਾਂ ਦੀਆਂ ਜਾਨਾਂ ਬਚ ਗਈਆਂ ਹਨ ।
ਦੱਸਣਯੋਗ ਹੈ ਕਿ ਕੈਨੇਡਾ ਦੀ RCMP ਅਤੇ ਵੱਖ ਵੱਖ ਸੂਬਿਆਂ ਦੀ ਪੁਲਿਸ ਕੋਲ ਰਿਪੋਰਟਾਂ ਹਨ ਕਿ ਕਈ ਗੈਂਗਸਟਰ ਸਮੂਹਾਂ ਵੱਲੋਂ ਅਮਰੀਕਾ ਤੋੰ ਵੱਡੀ ਪੱਧਰ ‘ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਸਕਦੀ ਹੈ ।

(ਗੁਰਮੁੱਖ ਸਿੰਘ ਬਾਰੀਆ)