👉ਜ਼ਹਿਰੀਲੇ ਨਸ਼ਿਆਂ ਦੇ ਸੇਵਨ ਨਾਲ ਇਸ ਸਾਲ 1455 ਮੌਤਾਂ
ਬ੍ਰਿਟਿਸ਼ ਕੋਲੰਬੀਆਂ ‘ਚ ਜੁਲਾਈ ਮਹੀਨੇ ‘ਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ । ਮਿਲੀ ਜਾਣਕਾਰੀ ਅਨੁਸਾਰ ਇਕੱਲੇ ਜੁਲਾਈ ਮਹੀਨੇ ‘ਚ ਹੀ ਜ਼ਹਿਰੀਲੇ ਨਸ਼ਿਆਂ ਦੇ ਸੇਵਨ ਕਰਨ ਕਰਕੇ 198 ਮੌਤਾਂ ਹੋਈਆਂ ਹਨ । ਇਸ ਸਾਲ ‘ਚ ਹੁਣ ਤੱਕ 1455 ਲੋਕਾਂ ਦੀਆਂ ਜਾਨਾਂ ਨਸ਼ਿਆਂ ਦੀ ਭੇਂਟ ਚੜ ਚੁੱਕੀਆਂ ਹਨ । Coroner Services ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿੱਛਲੇ ਸਾਲ ਨਸ਼ਿਆਂ ਦੀ ਓਵਰਡੋਜ਼ ਜਾਂ ਨਸ਼ਿਆਂ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਕਾਰਨ 2383 ਮੌਤਾਂ ਹੋਈਆਂ ਹਨ । ਸੂਬੇ ‘ਚ ਪਿੱਛਲੇ 7 ਸਾਲਾਂ ‘ਚ ਨਸ਼ਿਆਂ ਨਾਲ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 12739 ਤੱਕ ਪੱਜ ਗਈ ਹੈ ।
(ਗੁਰਮੁੱਖ ਸਿੰਘ ਬਾਰੀਆ)