👉ਪਿਤਾ ਨੂੰ ਕੀਤਾ ਜਾ ਚੁੱਕਾ ਹੈ ਪਹਿਲਾਂ ਹੀ ਡਿਪੋਰਟ
ਸਯੁੰਕਤ ਰਾਸ਼ਟਰ ਦੀ ਦਖਲਅੰਦਾਜ਼ੀ ਤੋਂ ਕੈਨੇਡਾ ਨੇ ਫਿਲਪਾਈਨੀ ਪਰਿਵਾਰ ਦੀ ਡਿਪੋਰਟੇਸ਼ਨ ਰੋਕੀ । ਦੱਸਣਯੋਗ ਹੈ ਕਿ ੲਇਸ ਪਰਿਵਾਰ ‘ਚ ਪਤੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਿਲ ਸਨ । 2019 ‘ਚ ਇਸ ਪਰਿਵਾਰ ਨੇ ਕੈਨੇਡਾ ਆ ਕਿ ਸ਼ਰਨਾਰਥੀ ਵੀਜ਼ਾ ਅਪਲਾਈ ਕੀਤਾ ਕੀਤਾ ਸੀ , ਜਿਸਦੀ ਅਰਜੀ ਰੱਦ ਕਰ ਦਿੱਤੀ ਗਈ ਸੀ। ਬੱਚਿਆਂ ਦਾ ਪਿਤਾ ਨਾਈਜੀਰੀਆ ਤੋਂ ਸੀ ਜਿਸ ਨੂੰ ਕੁਝ ਸਮਾਂ ਪਹਿਲਾਂ ਨਾਈਜੀਰੀਆ ਡਿਪੋਰਟ ਕੀਤਾ ਜਾ ਚੁੱਕਿਆ ਹੈ ਜਦੋਂ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਸਮੇਤ ਫਿਲਪਾਈਨ ਡਿਪੋਰਟ ਕੀਤਾ ਜਾਣਾ ਸੀ ।
ਪਰ ਪਰਿਵਾਰ ਦੇ ਵਕੀਲ ਵੱਲੋਂ ਸਯੁੰਕਤ ਰਾਸ਼ਟਰ ‘ਚ ਅਪੀਲ ਪਾਈ ਗਈ ਸੀ ਕਿ ਮਾਨਵਤਾ ਦੇ ਅਧਾਰ ‘ਤੇ ਪਰਿਵਾਰ ਦੀ ਡਿਪੋਰਟੇਸ਼ਨ ਰੋਕੀ.ਜਾਵੇ।
ਸਯੁੰਕਤ ਰਾਸ਼ਟਰ ਦੀ ਅਪੀਲ ਤੋਂ ਬਾਅਦ ਕੈਨੇਡਾ ਇਮੀਗਰੇਸ਼ਨ ਨੇ ਅਸਥਾਈ ਤੌਰ ‘ਤੇ ਪਰਿਵਾਰ ਦੀ ਡਿਪੋਰਟੇਸ਼ਨ ਰੋਕ ਦਿਤੀ ਹੈ ।
(ਗੁਰਮੁੱਖ ਸਿੰਘ ਬਾਰੀਆ)