👉ਯੂਕਰੇਨ ‘ਚ ਹੁਣ ਤੱਕ 300 ਲੋਕਾਂ ਦੀ ਹੋ ਚੁੱਕੀ ਹੈ ਕਲੱਸਟਰ ਬੰਬਾਂ ਨਾਲ ਮੌਤ
👉ਸਯੁੰਕਤ ਰਾਸ਼ਟਰ ਇਸ ਮਾਮਲੇ ‘ਤੇ ਚੁੱਪ.ਕਿਉਂ
ਅਮਰੀਕਾ ਨੇ ਯੁਕਰੇਨ ਨੂੰ ਰੂਸ ਖਿਲਾਫ਼ ਜੰਗ ‘ਚ ਵਰਤਣ ਲਈ ਕਲੱਸਟਰ ਬੰਬ ਮੁਹੱਈਆ ਕਰਵਾਏ । ਯੁਕਰੇਨ ‘ਚ ਕਲੱਸਟਰ ਬੰਬਾਂ ਨਾਲ ਹੁਣ ਤੱਕ 300 ਲੋਕ ਮਾਰੇ ਜਾ ਚੁੱਕੇ ਹਨ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਬੰਬਾਂ ਦੀ ਵਰਤੋਂ ਕਦੇ ਨਹੀਂ ਕੀਤੀ ਜਾਣੀ ਚਾਹੀਦੀ
ਦੱਸਣਯੋਗ ਹੈ ਕਿ ਕੈਨੇਡਾ ਅਜਿਹੇ ਬੰਬਾਂ ਦੀ ਵਰਤੋਂ ਨਾ ਕਰਨ ਦੇ ਹੱਕ ‘ਚ ਆਪਣਾ ਪੱਖ ਸਪੱਸ਼ਟ ਕਰ ਚੁੱਕਿਆ ਹੈ । ਦਰਅਸਲ ਕੈਨੇਡਾ ਨੇ 1997 ‘ਚ ਕਲੱਸਟਰ ਬੰਬ ਨਾ ਵਰਤਣ ਲਈ 100 ਦੇਸ਼ਾਂ ਵੱਲੋਂ ਕੀਤੀ ਗਈ ਓਟਵਾ ਸੰਧੀ ‘ਤੇ ਦਸਤਖਤ ਕਰ ਚੁੱਕਾ ਹੈ ।
ਕਲੱਸਟਰ ਬੰਬ ਅਸਲ ‘ਚ ਬੰਬਾਂ ਦਾ ਇੱਕ ਵੱਡਾ ਪੈਕਟ ਹੈ ਜਿਸ ‘ਚ ਕਈ ਹਜ਼ਾਰ ਬੰਬ ਇੱਕੋ ਵਾਰ ਚਲਾਏ ਜਾਂਦੇ ਹਨ , ਪਰ ਇਹਨਾਂ ਬੰਬਾਂ ‘ਚੋਂ ਵੱਡੀ ਗਿਣਤੀ ‘ਚ ਬੰਬ ਅਣਚੱਲੇ ਰਹਿ ਜਾਂਦੇ ਹਨ ਜਿਸ ਨਾਲ ਆਮ ਸਿਵੀਲੀਅਨ ਖਾਸ ਤੌਰ ‘ਤੇ ਬੱਚੇ ਮਾਰੇ ਜਾਂਦੇ ਹਨ ਜੋ ਇਨ੍ਹਾਂ ਅਣਚੱਲੇ ਬੰਬਾਂ ਨੂੰ ਖਿਡਾਉਣੇ ਸਮਝ ਕਿ ਖੇਡਣ ਲੱਗ ਜਾਂਦੇ ਹਨ।
ਸੀਰੀਆ, ਇਰਾਕ ਅਤੇ ਹੁਣ ਯੁਕਰੇਨ ਦੀ ਜੰਗ ‘ਚ ਅਜਿਹੇ ਬੰਬਾਂ ਦੀ ਵਰਤੋਂ ਕਾਰਨ ਹੁਣ ਤੱਕ ਹਜ਼ਾਰਾਂ ਆਮ ਲੋਕ ਮਾਰੇ ਜਾ ਚੁੱਕੇ ਹਨ। ।
(ਗੁਰਮੁੱਖ ਸਿੰਘ ਬਾਰੀਆ)