ਸ਼ਾਬਾਸ਼ ! ਦੇਣੀ ਬਣਦੀ ਹੈ !!!
ਇਸ ਖ਼ਬਰ ਨੂੰ ਲਿਖਦਿਆਂ ਤਸੱਲੀ ਪ੍ਰਗਟ ਕਰ ਸਕਦੇ ਹਾਂ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਵਾਲੇ ਦਿਨ ਉਸਦੀ ਸੋਚ ‘ਤੇ ਚੱਲਣ ਵਾਲੀ ਵਿਦਿਆਰਥੀ ਜਥੇਬੰਦੀ “ਸੱਥ” ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ‘ਚ ਜਿੱਤ ਪ੍ਰਾਪਤ ਹੋਈ ਹੈ । ਸੱਥ ਦੀ ਆਗੂ ਰਣਮੀਕਜੋਤ ਕੌਰ ਵਿਦਿਅਆਰਥੀ ਯੂਨੀਅਨ ਦੀ ਮੀਤ ਪ੍ਰਧਾਨ ਚੁਣੀ ਗਈ ਹੈ ।
ਦੱਸਣਯੋਗ ਹੈ ਕਿ ਵਿਦਿਆਰਥੀ ਚੋਣਾਂ ‘ਚ ਸਿਆਸੀ ਪਾਰਟੀ ਦੀ ਦਖਲਅੰਦਾਜ਼ੀ ਕਾਰਨ ਅਜਿਹੇ ਯੋਗ ਵਿਦਿਆਰਥੀ ਆਗੂਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ । ਸੱਤਾਧਾਰੀ ਪਾਰਟੀਆਂ ਯੂਨੀਵਰਸਟੀ ਚੋਣਾਂ ‘ਚ ਆਪਣੇ ਕਰਿੰਦੇ ਫਿੱਟ ਕਰਕੇ ਨੌਜਵਾਨੀ ਨੂੰ ਆਪਣੇ ਸਿਆਸੀ ਪੈਂਤੜੇ ਲਈ ਵਰਤਦੇ ਹਨ । ਅਜਿਹੇ ਦੋਸ਼ ਮੌਜੂਦਾ ਪੰਜਾਬ ਦੀ ਸੱਤਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੀ ਲੱਗੇ ਸਨ ।
(ਗੁਰਮੁੱਖ ਸਿੰਘ ਬਾਰੀਆ)