G-20 ‘ਚ ਜਸਟਿਨ ਟਰੂਡੋ ਨੇ ਕਿਹਾ ਵਿਚਾਰਾਂ ਦੀ ਅਜ਼ਾਦੀ ਦੇ ਹੱਕ ਦਾ ਸਮਰਥਨ ਕਰਦੇ ਹਾਂ

–ਗੁਰਮੁੱਖ ਸਿੰਘ ਬਾਰੀਆ–
G-20 ਸੰਮੇਲਨ ‘ਚ ਕੈਨੇਡਾ ਅਤੇ ਭਾਰਤ ਦੀ ਗੱਲਬਾਤ ਦੀਆਂ ਮੁੱਖ ਝਲਕੀਆਂ

👉ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਤਲਖੀ ਸਾਫ ਨਜ਼ਰ ਆਈ
👉 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਉਂਦਿਆਂ ਉਨ੍ਹਾਂ ਦਾ ਹੱਥ ਘੁੱਟਿਆ ਗਿਆ ਤਾਂ ਜਸਟਿਨ ਟਰੂਡੋ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ।
👉ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਰਾਤਰੀ ਭੋਜ ਅਤੇ ਇੱਕ ਦੁਪਹਿਰ ਦਾ ਖਾਣੇ ਸ਼ਾਮਿਲ ਹੋਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਹੋਰ ਕੰਮ ‘ਚ ਮਸ਼ਰੂਫ ਹਨ ।
👉ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 15 ਮਿੰਟ ਦੀ ਦੁਪਾਸੜ ਗੱਲਬਾਤ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਬਾਹਰੀ ਦਖਲਅੰਦਾਜ਼ੀ ‘ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਹ ਗੱਲ ਜ਼ੋਰ ਦੇ ਕਿ ਕਹੀ ਕਿ ਕੈਨੇਡਾ ‘ਚ ਕਨੂੰਨ ਦੀ ਪਾਲਣਾ, ਲੋਕਤੰਤਰ ਸੰਸਥਾਵਾਂ ਅਤੇ ਪ੍ਰਕਿਰਿਆ ਦਾ ਮਾਣ-ਸਨਮਾਨ ਅਤੇ ਕੈਨੇਡੀਅਨ ਨਾਗਰਿਕਾਂ ਆਪਣਾ ਭਵਿੱਖ ਮਰਜ਼ੀ ਨਾਲ ਤੈਅ ਕਰਨ ਦੀ ਮਹੱਤਤਾ ਨੂੰ ਸਮਝੇ ।
👉ਪ੍ਰਧਾਨ ਮੰਤਰੀ ਟਰੂਡੋ ਨੇ ਇਹ ਗੱਲ ਜ਼ੋਰ ਦੇ ਕਿ ਕਹੀ ਕੈਨੇਡਾ ਆਪਣੇ ਨਾਗਰਿਕਾਂ.ਨੂੰ ਸ਼ਾਂਤਮਈ ਤਰੀਕੇ ਨਾਲ ਵਿਚਾਰਾਂ ਦੀ ਅਜ਼ਾਦੀ ਪ੍ਰਗਟ ਕਰਨ ਦਾ ਹੱਕ ਦਿੰਦਾ ਰਹੇਗਾ।
👉ਪ੍ਰਧਾਨ ਮੰਤਰੀ ਜਸਟਿਨ ਟਰੈਡੋ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ‘ਚ ਵੱਡੀ ਗਿਣਤੀ ‘ਚ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਬਿਨਾਂ ਕਿਸੇ ਬਾਹਰੀ ਦਖਲਅੰਦਾਜ਼ੀ ਦੇ ਆਪਣੀ ਪਸੰਦ- ਨਾਪਸੰਦ ਚੁਣਨ ਦਾ ਪੂਰਾ ਹੱਕ ਹੈ ।
👉ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੈਨੇਡਾ ਦੀ ਧਰਤੀ ‘ਤੇ ਭਾਰਤ ਵਿਰੋਧੀ ਕਥਿੱਤ ਕਾਰਵਾਈਆਂ ‘ਤੇ ਆਪਣੀ ਚਿੰਤਾ ਪ੍ਰਗਟਾਈ।