ਕਬ ਸੇ ਦਰ ਪਰ ਲਗੀ ਥੀਂ ਆਖੇਂ
ਬਹੁਤ ਦੇਰ ਕਰ ਦੀ ਮੋਹਤਰਮਾ ਆਤੇ-ਆਤੇ
👉ਪ੍ਰਧਾਨ ਮੰਤਰੀ ਵੱਲੋੰ ਵੱਡੇ ਸਟੋਰਾਂ ਨੂੰ ਤਲਬ ਕਰਨਾ ਦੇਰੀ ਨਾਲ ਲਿਆ ਗਿਆ ਫੈਸਲ
👉ਮਹਿੰਗਾਈ ਨਾ ਘੱਟਣ ਦੇ ਕਾਰਨਾਂ ‘ਤੇ ਕੀਤੀ ਜਾਵੇਗੀ ਸਟੋਰ ਮਾਲਕਾਂ ਨਾਲ ਵਿਚਾਰ
👉ਕਿਸਾਨਾਂ ਕੋਲੋਂ ਕੌਡੀਆਂ ਦੇ ਭਾਅ ਖਰੀਦੇ ਸਟੋਰਾਂ ‘ਚ ਸੋਨੇ ਦੇ ਭਾਅ ਕਿਉਂ
👉ਪਿੱਛਲੇ ਸਾਲਾਂ ‘ਚ ਵੱਡੇ ਗਰੋਸਰੀ ਸਟੋਰਾਂ ਦਾ ਮੁਨਾਫਾ ਦੁੱਗਣਾ-ਤਿੱਗਣਾ ਕਿਵੇਂ ਹੋਇਆ
ਬੀਤੇ ਦਿਨੀਂ ਲੰਡਨ (ਓਨਟਾਰੀਓ) ‘ਚ ਪਾਰਟੀ ਦੀ ਕਨਵੈਨਸ਼ਨ ‘ਚ ਭਾਗ ਲੈਣ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਅਹਿਮ ਐਲਾਨ ਕੀਤਾ ਜਿਸ ਉਨ੍ਹਾਂ ਨੇ ਕੈਨੇਡਾ ਦੇ ਵੱਡੇ ਗਰੋਸਰੀ ਸਟੋਰਾਂ (ਸੋਬੀ, ਕਾਸਕੋ, ਵਾਲਮਾਰਟ, ਮੈਟਰੋ ਆਦਿ) ਨੂੰ ਕਿਹਾ ਹੈ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਵਸਤੂਆਂ ਦੀਆਂ ਕੀਮਤਾਂ ‘ਚ ਰਿਆਇਤ ਦੇਣ । ਇਸ ਲਈ ਪ੍ਰਧਾਨ ਮੰਤਰੀ ਨੇ Thanks Giving day ਤੋਂ ਪਹਿਲਾਂ ਸਟੋਰਾਂ ਨੂੰ ਕੁਝ ਯਤਨ ਕਰਨ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਸਟੋਰ ਮਾਲਕ ਉਨ੍ਹਾਂ ਦੀ ਗੱਲ ਵੱਲ ਗੌਰ ਨਹੀਂ ਕਰਦੇ ਤਾਂ ਸਰਕਾਰ ਨੂੰ ਕੁਝ ਕਰਨਾ ਪਵੇਗਾ।
ਦਰਅਸਲ ਮੰਦੀ ਦੇ ਬਾਵਜੂਦ ਉਪਰੋਕਤ ਸਟੋਰਾਂ ਦੀ ਆਮਦਨ ਰਿਕਾਰਡ ਤੋੜ ਰਹੀ ਹੈ । ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸਾਨਾਂ ਕੋਲੋਂ ਸਸਤੇ ਭਾਅ ਖਰੀਦੀਆਂ ਸਬਜੀਆਂ, ਦਾਲਾਂ.ਸਟੋਰਾਂ ‘ਚ ਆ ਕਿ 10 ਗੁਣਾ ਵਧੇਰੇ ਮਹਿੰਗੀਆਂ ਕਿਉਂ ਹੋ ਜਾਦੀਆਂ ਹਨ
ਭਾਵ ਕਿ ਕੈਨੇਡਾ ‘ਚ ਵੀ ਵੱਖ ਵੱਖ ਫਸਲਾਂ ‘ਤੇ ਕਿਸਾਨਾਂ.ਕੋਲ MSP ਨਹੀਂ.ਹੈ । ਮਾਹਿਰ ਮੰਨਦੇ ਹਨ ਟਰੂਡੋ ਵੱਲੋਂ ਇਸ ਮਾਮਲੇ ‘ਚ ਪਹਿਲ ਕਦਮੀ ਬਹੁਤ ਦੇਰੀ ਨਾਲ ਲਿਆ ਗਿਆ ਸਹੀ ਫੈਸਲਾ ਹੈ
(ਗੁਰਮੁੱਖ ਸਿੰਘ ਬਾਰੀਆ)
ਬਹੁਤ ਦੇਰ ਕਰ ਦੀ ਮੋਹਤਰਮਾ ਆਤੇ-ਆਤੇ 👉ਪ੍ਰਧਾਨ ਮੰਤਰੀ ਵੱਲੋੰ ਵੱਡੇ ਸਟੋਰਾਂ ਨੂੰ ਤਲਬ ਕਰਨਾ ਦੇਰੀ ਨਾਲ ਲਿਆ ਗਿਆ ਫੈਸਲਾ
