35ਵੇਂ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ : ਗੁਰੂ ਨਾਨਕ ਇੰਜਨੀਅਰਿੰਗ ਕਾਲਜ ਬਿਦਰ, ਕਰਨਾਟਕ ‘ਚ ਸਿੱਖ ਵਿਦਿਆਰਥੀਆਂ ਦਾ ਸਰਕਾਰੀ ਸ਼ਹਿ ‘ਤੇ ਹਿੰਦੂਤਵੀ ਗੁੰਡਿਆਂ ਵੱਲੋਂ ਸਮੂਹਿਕ ਕਤਲ

 

ਧੰਨਵਾਦ ਸਹਿਤ: ਡਾ: ਗੁਰਵਿੰਦਰ ਸਿੰਘ ਦੀ ਕੰਧ ਤੋਂ

14 ,15 ਅਤੇ 16 ਸਤੰਬਰ 1988 ਨੂੰ ਕਰਨਾਟਕ ਦੇ ਬਿਦਰ ਵਿਖੇ 7 ਸਿੱਖ ਵਿਦਿਆਰਥੀਆਂ ਨੂੰ ਕਤਲ ਕਰ ਕੇ, ਹਿੰਦੂ ਸਿੱਖ ਦੰਗਿਆਂ ਦਾ ਨਾਮ ਦੇ ਕੇ, ਇਸ ਕਤਲੋਗਾਰਦ ਨੂੰ ਦਬਾ ਦਿੱਤਾ ਗਿਆ। ਗੁਰਦੀਪ ਸਿੰਘ ਜਗਬੀਰ ( ਡਾ.) ਜੀ ਵੱਲੋਂ ਸਿੱਖ ਇਤਿਹਾਸ ਦੇ ਖੂਨੀ ਪੰਨੇ ਬਾਰੇ ਇਹ ਸਾਰੀ ਜਾਣਕਾਰੀ ਭਾਵਪੂਰਤ ਢੰਗ ਨਾਲ ਸਾਂਝੀ ਕੀਤੀ ਗਈ ਹੈ, ਜੋ ਸ਼ਰਧਾਂਜਲੀ ਵਜੋਂ ਪਾਠਕਾਂ ਕਰਨ ਲਈ ਪੇਸ਼ ਕਰ ਰਹੇ ਹਾਂ, ਧੰਨਵਾਦ।

14 ਤੋਂ 16 ਸਤੰਬਰ 1988 ਤੱਕ ਕਰਨਾਟਕ ਦੇ ਬਿਦਰ ਵਿਖੇ 7 ਸਿੱਖਾਂ ਨੂੰ ਕਤਲ ਕਰ ਕੇ ਇਸ ਨੂੰ ਵੀ ਹਿੰਦੂ ਸਿੱਖ ਦੰਗਿਆਂ ਦਾ ਨਾਮ ਦਿੱਤਾ ਗਿਆ। ਜਿਸ ਵਿੱਚ ਵਿਕਾਉ ਮੀਡੀਆ ਨੇ ਇਸ ਕਤਲੋ ਗਾਰਦ ਨੂੰ ਦੰਗਿਆਂ ਦੀ ਸ਼ਕਲ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਕਤਲੋ ਗਾਰਦ ਵਿੱਚ 7 ਸਿੱਖ ਵਿਦਿਆਰਥੀ ਮਾਰੇ ਗਏ ਸਨ ਅਤੇ 42 ਦੇ ਕਰੀਬ ਜ਼ਖਮੀ ਹੋਏ ਸਨ।ਇਸ ਵਿੱਚ 62 ਲੱਖ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ। ਇਹ ਅਖੌਤੀ ਦੰਗੇ 14 ਸਤੰਬਰ ਦੀ ਰਾਤ ਨੂੰ ਸ਼ੁਰੂ ਹੋਏ ਸਨ। ਅਸਲ ਵਿੱਚ ਹਿੰਦੂਆਂ ਦਾ ਗਣੇਸ਼ ਚਥੁਰਤੀ ਦਾ ਤਿਉਹਾਰ ਸੀ ਅਤੇ ਗਾਂਧੀਨਗਰ ਵਿੱਚ ਅਗਲੇ ਦਿਨ ਹੋਣ ਵਾਲੇ ਗਣੇਸ਼ ਚਥੁਰਤੀ ਦੇ ਜਸ਼ਨਾਂ ਦੇ ਲਈ, ਕੁਝ ਸਿੱਖ ਵਿਦਿਆਰਥੀਆਂ ਨੂੰ, ਉਗਰਾਹੀ ਕਰ ਕੇ ਕੁਝ ਕਟਰਪੰਥੀ ਹਿੰਦੂ ਗੁੰਡਿਆਂ ਨੇ ਚੰਦੇ ਦੇ ਰੂਪ ਵਿੱਚ ਮੋਟੀ ਰਕਮ ਅਦਾ ਕਰਨ ਲਈ ਕਿਹਾ।। ਵਿਦਿਆਰਥੀਆਂ ਨੇ ਇਹ ਕਹਿ ਕੇ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਇਸ ਬਾਬਤ ਭਾਰੀ ਚੰਦਾ ਅਦਾ ਕਰ ਦਿੱਤਾ ਗਿਆ ਸੀ।ਇਸ ਗੱਲ ਨੂੰ ਲੈਕੇ ਉਥੇ ਤਕਰਾਰ ਹੋ ਗਿਆ। ‘ਜੋਰੀ ਮੰਗੇ ਦਾਨ’ ਵਾਲੀ ਗਲ ਹੋ ਗਈ, ਜਿਥੇ ਇਨ੍ਹਾਂ ਗੁੰਡਿਆਂ ਨੇ ਹੁੱਲੜਬਾਜ਼ੀ ਕੀਤੀ ਅਤੇ ਸਿੱਖ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ। ਬਾਅਦ ਵਿਚ ਵੱਡੀ ਗਿਣਤੀ ਵਿਚ ਫੇਰ ਹੁੱਲੜਬਾਜ਼ ਮੌਕੇ’ ਤੇ ਵਾਪਸ ਪਰਤੇ ਅਤੇ ਕੁਝ ਹੋਰ ਹਿੰਦੂਆਂ ਦੇ ਨਾਲ ਮਿਲ ਕੇ ਸਬੰਧਤ ਸਿੱਖਾਂ ਦੇ ਕੁਝ ਵਾਹਨ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ। ਦੇਰ ਰਾਤ ਇਨ੍ਹਾਂ ਕੱਟੜਵਾਦੀ ਹਿੰਦੂ ਨੌਜਵਾਨਾਂ ਦੇ ਇੱਕ ਸਮੂਹ ਨੇ ਇਨ੍ਹਾਂ ਸਿਖਾਂ ਦੇ ਘਰਾਂ ‘ਤੇ ਹਮਲੇ ਕਰ ਦਿੱਤੇ, ਜਿਥੇ ਸਿੱਖ ਵਿਦਿਆਰਥੀ ਰਹਿ ਰਹੇ ਸਨ ਅਤੇ ਉਨ੍ਹਾਂ ਦੇ ਸਕੂਟਰ ਅਤੇ ਮੋਟਰ ਸਾਈਕਲ ਵੀ ਸਾੜ ਦਿੱਤੇ ਸਨ।

ਇਸ ਤੋਂ ਬਾਅਦ ਕਰਨਾਟਕ ਦੇ ਬਿਦਰ ਵਿਖੇ ਗੁਰੂ ਨਾਨਕ ਇੰਜੀਨੀਅਰਿੰਗ ਇੰਸਟੀਚੂਏਟ ਦੇ “ਵਿਦਿਆਰਥੀ ਹੋਸਟਲ” ਵਿੱਚ ਵਿਦਿਆਰਥੀਆਂ ਉੱਤੇ ਹਿੰਦੂ ਭੀੜ ਵੱਲੋਂ ਸਮੂਹਿਕ ਹਮਲਾ ਕੀਤਾ ਗਿਆ ਜਿਸ ਵਿੱਚ ਸੱਤ ਸਿੱਖ ਵਿਦਿਆਰਥੀਆਂ ਨੂੰ ਕਤਲ ਕਰ ਦਿੱਤਾ ਗਿਆ ਇਸ ਵਿੱਚ 42 ਤੋਂ ਵੱਧ ਵਿਦਿਆਰਥੀ ਜ਼ਖਮੀ ਹੋਏ।

ਕਰਨਾਟਕ ਦੇ ਬਿਦਰ ਵਿਖੇ, ਗੁਰੂ ਨਾਨਕ ਇੰਜੀਨੀਅਰਿੰਗ ਇੰਸਟੀਚੂਏਟ ਵਿਖੇ ਦੇਸ਼ ਦੇ ਅਲਗ ਅਲਗ ਹਿਸਿਆਂ ਤੋਂ ਵਿਦਿਆਰਥੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਇਥੇ ਆਂਦੇ ਹਨ। ਕੱਟੜਵਾਦੀ ਹਿੰਦੂ ਭੀੜ ਵਲੋਂ ਕੀਤਾ ਗਿਆ ਇਹ ਹਮਲਾ ਪ੍ਰੀ ਪਲਾਂਡ ਸੀ ਕਿਉਂਕਿ ਇਸ ਹਮਲੇ ਵਿੱਚ ਵਧੇਰੇ ਕਰ ਨੇ ਸਿੱਖ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ।

ਉਸ ਵਕਤ ਦੇ ਭਾਰਤੀ ਵਿਕਾਉ ਨਿਉਜ਼ ਮੀਡੀਆ ਨੇ ਕਤਲੇਆਮ ਦੀ ਖ਼ਬਰ ਵਿੱਚ ਵੀ ਇੱਕ ਤਰਫਾ ਰੌਲ ਹੀ ਨਿਭਾਇਆ ਸੀ। ਸਿੱਖ ਵਿਦਿਆਰਥੀਆਂ ਦੇ ਕਤਲੇਆਮ ਦੇ ਲਈ ਕਿਸੇ ਵੀ ਇੱਕ ਵੀ, ਕੱਟੜਵਾਦੀ ਹਿੰਦੂ ਦੋਸ਼ੀ ਨੂੰ ਕਦੇ ਵੀ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ । ਬਜਾਏ ਇਸ ਦੇ, ਕੁਝ ਸਿੱਖ ਵਿਦਿਆਰਥੀਆਂ ਨੂੰ ਹੀ ਮਾਮੂਲੀ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।

14 ਸਤੰਬਰ ਦੀ ਰਾਤ ਨੂੰ, ਇੱਕ ਮੀਟਿੰਗ ਕੀਤੀ ਗਈ, ਜਿੱਥੇ ਇਹ ਮੰਨਿਆ ਜਾਂਦਾ ਹੈ ਕਿ ਭਵਿੱਖ ਵਿੱਚ ਹੋਰ ਹਮਲੇ ਕਰਣ ਬਾਰੇ ਫੈਸਲਾ ਕੀਤਾ ਗਿਆ ਸੀ। ਹੁਣ ਇਨ੍ਹਾਂ ਹਮਲਿਆਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਅੰਜਾਮ ਦੇਣ ਦੇ ਲਈ ਰਣਨੀਤੀ ਘੜੀ ਗਈ। 15 ਸਤੰਬਰ ਦੀ ਅਗਲੀ ਸਵੇਰ ਤੋਂ, ਯੋਜਨਾਂਬਦ ਤਰੀਕੇ ਦੇ ਨਾਲ ਹਮਲੇ ਸ਼ੁਰੂ ਹੋਏ।ਇਹ ਹਮਲੇ ਨਾ ਸਿਰਫ ਬੀਤੀ ਰਾਤ ਸਿੱਖ ਵਿਦਿਆਰਥੀਆਂ ‘ਤੇ, ਦੁਬਾਰਾ ਹੋਏ ਸਗੋਂ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਸਿੱਖਾਂ ਦੇ ਮਾਲਕੀਅਤ ਵਾਲੇ ਘਰਾਂ ਅਤੇ ਦੁਕਾਨਾਂ ਉਪਰ ਹਮਲੇ ਕੀਤੇ ਗਏ।ਇਹ ਹਮਲੇ ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਵਾਲੇ ਹਮਲਿਆਂ ਦੀ ਤਰਜ਼ ਉੱਤੇ ਸਨ। ਇਨ੍ਹਾ ਹਮਲਿਆਂ ਵਿੱਚ 7 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 42 ਜ਼ਖਮੀ ਹੋਏ, ਸਾਰੇ ਹੀ ਸਿੱਖ ਸਨ।

ਸੋ ਸੰਨ 1988 ਵਿਚ ਬਿੱਦਰ ਵਿਖੇ ਹੋਏ ਸਿੱਖਾਂ ਦੀ ਇਸ ਕਤਲੋ ਗਾਰਦ ਨੂੰ ਜਿੱਥੇ ਦੰਗਿਆਂ ਦਾ ਨਾਂ ਦਿੱਤਾ ਉਥੇ ਵਿਕਾਉ ਅਤੇ ਫਿਰਕੂ ਮੀਡੀਏ ਨੇ ਵੀ ਇੱਕ ਪਾਸੜ ਰੋਲ ਅਦਾ ਕੀਤਾ।ਫਿਰਕੂ ਅਖ਼ਬਾਰਾਂ ਵਿਚ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਕਰਨ ਵਿਚ ਖਾਸੀ ਦੇਰ ਕੀਤੀ ਗਈ। ਇਹ ਕਤਲੋ ਗਾਰਦ 14 ਅਤੇ 16 ਸਤੰਬਰ ਦੇ ਵਿਚਕਾਰ ਹੋਈ ਸੀ, ਪਰ ਲਗਭਗ ਇਕ ਹਫਤੇ ਬਾਅਦ ਰਾਸ਼ਟਰੀ ਪ੍ਰੈਸ ਨੇ ਰਿਪੋਰਟ ਪ੍ਰਕਾਸ਼ਤ ਕੀਤੀ ਜਿਸ ਤੋਂ ਪਤਾ ਲਗਿਆ ਕਿ ਇਸ ਸਾਰੇ ਮਾਮਲੇ ਵਿਚ ਸਿੱਖ ਕਿਤੇ ਵੀ ਦੋਸ਼ੀ ਨਹੀਂ ਸਨ, ਬਲਕਿ ਫਿਰਕੂ ਗੁੱਸੇ ਅਤੇ ਹਿੰਸਾ ਦਾ ਸ਼ਿਕਾਰ ਹੋਏ ਸਨ।

1988 ਸਾਲ ਦੇ ਦੌਰਾਨ ਹੀ ਬਾਅਦ ਵਿੱਚ ਹਿੰਦੂ-ਸਿੱਖ ਬਿਦਰ ਦੰਗਿਆਂ ਦੀ ਜਾਂਚ ਦੇ ਲਈ, ਜਸਟਿਸ ਸ਼ਿਆਮ ਸੁੰਦਰ ਦੇ ਅਧੀਨ ਇੱਕ ਅਧਿਕਾਰਤ ਨਿਆਂਇਕ ਜਾਂਚ ਕਮੇਟੀ ਬਣਾਈ ਗਈ , ਜਿਸ ਨੇ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣੀ ਸੀ। ਪਰ ਬਾਅਦ ਦੇ ਵਿੱਚ ਨਾ ਕੋਈ ਪੈਰਵੀ ਹੋਈ ਅਤੇ ਇਸ ਮਾਮਲੇ ਵਿੱਚ ਅੱਜ ਤਕ ਕਿਸੇ ਨੂੰ ਕੋਈ ਸਜ਼ਾ ਹੀ ਮਿਲੀ।