ਕਿੰਨਾਂ ਹਾਲਤਾਂ ‘ਚ ਹੋਈ ਕੁਝ ਦਿਨ ਪਹਿਲਾਂ ਕੈਨੇਡਾ ਆਏ ਗਗਨਦੀਪ ਸਿੰਘ ਦੀ ਮੌਤ
👉 ਮੈਡੀਕਲ ਟੀਮ ਨੇ ਕਿਹਾ ਹਾਲੇ ਮੌਤ ਦੇ ਕਾਰਨਾਂ ਦਾ ਕੋਈ ਪਤਾ ਨਹੀਂ- ਨਮੂਨਿਆਂ ਦੀ ਜਾਂਚ ਨੂੰ ਕਈ ਮਹੀਨੇ ਲੱਗਣਗੇ
ਓਨਟਾਰੀਓ ਦੇ ਸ਼ਹਿਰ ਬੈਰੀ ‘ਚ ਗਗਨਦੀਪ ਸਿੰਘ ਦੀ ਸ਼ੱਕੀ ਹਾਲਤਾਂ ‘ਚ ਹੋਈ ਮੌਤ ਦੇ ਹਾਲਾਤਾਂ ਬਾਰੇ ਪਤਾ ਕਰਨ ਦਾ ਯਤਨ ਕੀਤਾ ਹੈ । ਮੈਡੀਕਲ ਵਿਭਾਗ ਵੱਲੋਂ ਮੁੱਢਲੀ ਜਾਂਚ ‘ਚ ਮੌਤ ਕਾਰਨ ਕੋਈ ਨਹੀਂ ਦੱਸਿਆ ਬਲ ਕਿ ਕਿਹਾ ਹੈ ਕਿ ਮ੍ਰਿਤਕ ਦੇ ਸਰੀਰ ‘ਚੋਂ ਲਏ ਨਮੂਨਿਆਂ.ਦੀ ਜਾਚ ਕੀਤੀ ਜਾਵੇਗੀ ਅਤੇ ਫਿਰ ਕੁਝ ਕਹਿ ਸਕਦੇ ਹਾਂ। ਵਿਭਾਗ ਦਾ ਕਹਿਣਾ ਹੈ ਇਸ ਜਾਂਚ ਲਈ ਕਈ ਹਫਤੇ ਜਾਂ ਮਹੀਨੇ ਲੱਗ ਸਕਦੇ ਹਨ ।
ਸਕੇ ਸੰਬੰਧੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਦੀ ਪਤਨੀ ਪਹਿਲਾਂ ਕੈਨੇਡਾ ਆਈ ਸੀ ਅਤੇ ਉਸਦੀ ਪਤਨੀ ਦੇ ਸੱਦੇ ‘ਤੇ ਗਗਨਦੀਪ ਵਰਕ ਪਰਮਿਟ ‘ਤੇ ਚਾਰ ਦਿਨਾਂ ਪਹਿਲਾਂ ਆਇਆ ਸੀ ।
ਮੌਤ ਤੋਂ ਇੱਕ ਦਿਨ ਪਹਿਲਾਂ ਉਸਨੇ ਸਰੀਰ ‘ਚ ਕੁਝ ਕਮਜ਼ੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ ਪਰ ਹਸਪਤਾਲ ਲਿਜਾਣ ‘ਤੇ ਮੈਡੀਕਲ ਟੀਮ ਨੇ ਸਭ ਕੁਝ ਠੀਕ ਠਾਕ ਦੱਸ ਕਿ ਵਾਪਸ ਭੇਜ ਦਿੱਤਾ ।
ਅਗਲੇ ਦਿਨ ਉਸਦੀ ਪਤਨੀ ਕੰਮ ‘ਤੇ ਚਲੀ ਗਈ ਤਾਂ ਉਹ ਪਿੱਛੋਂ ਇਕੱਲਾ ਸੀ । ਪਤਨੀ ਦਾ ਫੋਨ ਨਾ ਚੁੱਕਣ ‘ਤੇ ਜਦੋਂ ਮਕਾਨ ਮਾਲਕ ਨੇ ਪੁਲਿਸ ਕਾਲ ਕੀਤੀ ਤਾਂ ਗਗਨਦੀਪ ਬੈੱਡ ਦੇ ਨੇੜੇ ਜ਼ਮੀਨ ‘ਤੇ ਡਿੱਗਾ ਪਿਆ ਸੀ । ਹਸਪਤਾਲ ਲਿਜਾਣ ‘ਤੇ ਦੱਸਿਆ ਗਿਆ ਕਿ ਉਸਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਸੀ
ਇਸ ਤਰੀਕੇ ਨਾਲ ਮੈਡੀਕਲ ਟੀਮ ਮਾਮਲੇ ਨੂੰ ਲਮਕਾ ਕਿ ਕੇਸ ਬੰਦ ਕਰ ਦਿੰਦੀ ਹੈ। ਇਸ ਸੰਬੰਧੀ ਹੋਰ ਜਾਣਕਾਰੀ