ਅੰਗਰੇਜ਼ਾਂ ਖਿਲਾਫ਼ ਅਜ਼ਾਦੀ ਦੀ ਲੜਾਈ ‘ਚ ਵੀ ਸਿੱਖਾਂ ਨੇ ਜ਼ਬਤ ਕਰਵਾਈਆਂ ਸਨ ਜਾਇਦਾਦਾਂ
👉1947 ਤੋਂ ਬਾਅਦ ਜਾਇਦਾਦਾਂ ਨੂੰ ਬਹਾਲ ਕਰਵਾਉਣ ਲਈ ਲੜਨੀ ਪਈ ਕਨੂੰਨੀ ਲੜਾਈ
👉ਬਾਬਾ ਹਰਨਾਮ ਸਿੰਘ ਦੀ ਜ਼ਬਤ ਕੀਤੀ ਜਾਇਦਾਦ ‘ਤੇ ਫੈਸਲਾ ਮੌਤ ਤੋਂ 33 ਸਾਲ ਬਾਅਦ ਆਇਆ
ਭਾਰਤ ਦੀ ਕੌਮੀ ਜਾਂਚ ਏਜੰਸੀ NIA ਵੱਲੋਂ ਖਾਲਿਸਤਾਨ ਦੀ ਵਿਚਾਰਧਾਰਾ ਨਾਲ ਜੁੜੇ 19 ਸਿੱਖਾਂ ਦੀ ਜਾਇਦਾਦ ਜ਼ਬਤ ਕਰਨ ਦਾ ਜੋ ਫੈਸਲਾ ਕੀਤਾ ਹੈ, ਇਹ ਵਰਤਾਰਾ ਨਵਾਂ ਨਹੀਂ ਹੈ , ਇਸ ਤੋਂ ਪਹਿਲਾਂ ਵੀ ਅੰਗਰੇਜ਼ਾਂ ਤੋਂ ਅਜ਼ਾਦੀ ਦੀ ਲੜਾਈ ‘ਚ ਵੀ ਬਹੁਤ ਸਾਰੇ ਸਿੱਖਾਂ ਨੂੰ ਆਪਣੀਆਂ ਜਾੲਇਦਾਦਾਂ ਜ਼ਬਤ ਕਰਵਾਉਣੀਆਂ ਪਈਆਂ ਅਤੇ ਘਰ ਕੁਕਕ ਕਰਵਾਉਣੇ ਪਏ ਜਿੰਨ੍ਹਾ ‘ਚ ਗਦਰੀ ਬਾਬੇ ਅਤੇ ਹੋਰ ਅਜ਼ਾਦੀ ਘੁਲਾਟੀਏ ਸ਼ਾਮਿਲ ਹਨ।
ਜਾਣਕਾਰੀ ਅਨੁਸਾਰ ਗਦਰੀ ਬਾਬਾ ਹਰਨਾਮ ਸਿੰਘ ਦੀ 7 ਏਕੜ ਜ਼ਮੀਨ ਅੰਗਰੇਜੀ ਸਰਕਾਰ ਵੱਲੋਂ 1916 ‘ਚ ਜ਼ਬਤ ਕਰ ਲਈ ਗਈ। ਬਾਬਾ ਹਰਨਾਮ ਸਿੰਘ ਅਜ਼ਾਦੀ ਤੋਂ ਬਾਅਦ 31 ਸਾਲ ਤੱਕ ਜਿਊਂਦੇ ਰਹੇ ਪਰ ਉਨ੍ਹਾਂ ਨੂੰ ਜਾਇਦਾਦ ਵਾਪਸ ਨਹੀਂ ਮਿਲੀ ਅਤੇ ਨਾਂ ਹੀ ਉਨ੍ਹਾਂ ਦੇ ਵਾਰਸਾਂ ਨੂੰ ਇਨਸਾਫ ਮਿਲਿਆ।
ਜਾਣਕਾਰੀ ਅਨੁਸਾਰ ਇਤਿਹਾਸਕਾਰ ਮਾਲਵਿੰਦਰ ਸਿੰਘ ਵੜੈਚ ਵੱਲੋਂ ਇਸ ਸੰਬੰਧੀ ਇੱਕ ਪਟੀਸ਼ਨ ਪਾਈ ਗਈ ਕਿ ਸਾਰੇ ਅਜ਼ਾਦੀ ਘੁਲਾਟੀਆਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਵਾਪਸ ਦਿਵਾਈਆਂ ਜਾਣ ।
ਪਰ ਭਾਰਤ ਸਰਕਾਰ ਨੇ ਅਦਾਲਤ ‘ਚ ਜਵਾਬ ਦਾਇਰ ਕੀਤਾ ਕਿ ਜਮੀਨਾਂ ‘ਤੇ ਦਾਅਵਾ ਕਰਨ ਦਾ ਸਮਾਂ 1972 ਤੱਕ ਦਿੱਤਾ ਗਿਆ ਸੀ , ਜੋ ਹੁਣ ਬੀਤ ਚੱਕਾ ਹੈ , ਇਸ ਕਰਕੇ ਇਹ ਪਟੀਸ਼ਨ ਰੱਦ ਕਰ ਦਿੱਤੀ ਜਾਵੇ । ਪਰ ਸ. ਵੜੈਚ ਵੱਲੋਂ ਦੁਬਾਰਾ ਪਾਈ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਨ ਰੰਜਨ ਗੰਗੋਈ ਦੀ ਅਦਾਲਤ ਨੇ ਜੁਲਾਈ 2011 ‘ਚ ਫੈਸਲਾ ਸੁਣਾਇਆ ਕਿ ਸਰਕਾਰ ਅਜ਼ਾਦੀ ਘੁਲਾਟੀਆਂ ਦੀ ਜਮੀਨ ਦੀ ਨਿਸ਼ਾਨਦੇਹੀ ਕਰਕੇ ਜਮੀਨ ਵਾਪਸ ਦਿਵਾਏ ਜਾਂ ਫਿਰ ਮੁਆਵਜ਼ਾ ਦੇਵੇ ।
ਪਰ ਉਦੋਂ ਤੱਕ ਬਹੁਤੇ ਅਜ਼ਾਦੀ ਘੁਲਾਟੀਏ ਇਨਸਾਫ ਦੀ ਉਡੀਕ ‘ਚ ਇਸ ਸੰਸਾਰ ਨੂੰ ਛੱਡ ਚੁੱਕੇ ਸਨ।
(ਗੁਰਮੁੱਖ ਸਿੰਘ ਬਾਰੀਆ)
ਅੰਗਰੇਜ਼ਾਂ ਖਿਲਾਫ਼ ਅਜ਼ਾਦੀ ਦੀ ਲੜਾਈ ‘ਚ ਵੀ ਸਿੱਖਾਂ ਨੇ ਜ਼ਬਤ ਕਰਵਾਈਆਂ ਸਨ ਜਾਇਦਾਦਾਂ
