-
ਕੈਨੇਡਾ ਦੀ ਸੁਪਰੀਮ ਕੋਰਟ ਨੇ ਅੱਜ ਇੱਕ ਮਾਮਲੇ ‘ਚ ਅਹਿਮ ਫੈਸਲਾ ਸੁਣਾਇਆ ਹੈ ਕਿ ਉਨਾਂ ਸਮਾਂ ਕਿਸੇ ਵਿਅਕਤੀ ਨੂੰ ਸੁਰੱਖਿਆ ਕਾਰਨਾਂ ਕਰਕੇ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ ਜਿਨਾਂ ਸਮਾਂ ਉਹ ਦੇਸ਼ ਦੀ ਸੁਰੱਖਿਆ ਲਈ ਖਤਰਾ ਨਹੀਂ ਮੰਨਿਆਂ ਜਾਂਦਾ । ਸੁਪਰੀਮ ਕੋਰਟ ਦਾ ਫੈਸਲਾ ਲਿਬੀਆ ਮੂਲ ਦੇ ਉਨ੍ਹਾਂ ਤਿੰਨ ਵਿਅਕਤੀਆਂ ਦੀ ਅਪੀਲ ਦੇ ਸੰਬੰਧ ‘ਚ ਆਇਆ ਹੈ ਜੋ ਉਨਾਂ ਅਪਰਾਧਿਕ ਮਾਮਲਿਆਂ ਕਰਕੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਸਨ ਜਿੰਨਾਂ ‘ਚ ਕੈਨੇਡਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਹਾਲੇ ਦੋਸ਼ੀ ਨਹੀਂ ਠਹਿਰਾਇਆ ਗਿਆ।
ਦਰਅਸਲ ਉਪਰੋਕਤ ਕੇਸ ‘ਚ ਅਦਾਲਤ ਕੋਲੋਂ ਇਹ ਦਿਸ਼ਾ ਨਿਰਦੇਸ਼ ਮੰਗੇ ਗਏ ਸਨ ਕਿ ਕੈਨੇਡਾ ਦੇ ਇਮੀਗਰੇਸ਼ਨ ਅਤੇ ਰਫਿਊਜੀ ਐਕਟ ਅਧੀਨ ਕੈਨੇਡਾ ‘ਚ ਰਹੇ ਪਰਮਾਨੈਂਟ ਰੈਜ਼ੀਡੈਂਟ, ਸ਼ਰਨਾਰਥੀਆਂ ਅਤੇ ਦੂਜੇ ਦੇਸ਼ਾਂ ਦੇ ਹੋਰ ਨਾਗਰਿਕਾਂ ਨੂੰ ਉਨਾਂ ਹਾਲਤਾਂ “ਚ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਜਦੋਂ ਉਹ ਕਿਸੇ ਹਿੰਸਾ ਕਰਕੇ ਦੂਜੇ ਵਿਅਕਤੀਆਂ ਲਈ ਖਤਰਾ ਹੋਣ?
ਇਸ ਮਾਮਲੇ ‘ਚ ਉੱਚ ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੇਵਲ ਅਪਰਾਧਾਂ ‘ਚ ਸ਼ਾਮਿਲ ਹੋਣ ਦੇ ਅਧਾਰ ‘ਤੇ ਉਦੋਂ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਜਦੋਂ ਉਹ ਕੌਮੀ ਸੁਰੱਖਿਆ ਲਈ ਖਤਰਾ ਬਣ ਜਾਵੇ । ਆਮ
(ਗੁਰਮੁੱਖ ਸਿੰਘ ਬਾਰੀਆ)