ਅੱਜ ਵਿਸ਼ਵ ਦੇ ਵੱਡੇ ਮੰਚਾਂ ‘ਤੇ ਸਿੱਖ ਵਿਚਾਰਧਾਰਾ ਦਾ ਪਹੁੰਚਣਾ ਅਤੇ ਵਿਸ਼ਵ ਭਾਈਚਾਰੇ ਲਈ ਪ੍ਰੇਰਨਾ ਸ੍ਰੋਤ ਬਣਨਾ ਸਿੱਖਾਂ ਲਈ ਮਾਣ ਕਰਨ ਵਾਲੀ ਗੱਲ ਹੈ । ਅਮਰੀਕਾ ਦੇ ਕਾਂਗਰਸ ਦੇ ਸਦਨ ਦੀ ਕਾਰਵਾਈ ਗ੍ਰੰਥੀ ਸਿੰਘ ਵੱਲੋਂ ਅਰਦਾਸ ਨਾਲ ਕੀਤੀ ਗਈ। ਹੁਣ ਜਦੋਂ ਗਲੋਬਲ ਪੱਧਰ ‘ਤੇ ਸਿੱਖ ਵਿਚਾਰਧਾਰਾ ਦਾ ਸਤਿਕਾਰ ਅਤੇ ਮਾਨਤਾ ਵੱਧਣ ਲੱਗੀ ਹੈ ਇਸ ਨਾਲ ਸਾਡੇ ਸਿੱਖ ਭਾਈਚਾਰੇ ਦੀ ਜਿੰਮੇਵਾਰੀ ਵੀ ਵਧੀ ਹੈ ਕਿ ਹਰ ਸਿੱਖ ਇਸ ਵਿਚਾਰਧਾਰਾ ਨੂੰ ਵਿਦੇਸ਼ ਦੀ ਧਰਤੀ ‘ਤੇ ਅਮਲ ‘ਚ ਲਿਆਵੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਰਬੱਤ ਦੇ ਭਲੇ ਦਾ ਸਿਧਾਂਤ ਨੂੰ ਹੋਰ ਵੀ ਦ੍ਰਿੜ ਕਰਵਾਇਆ ਜਾਵੇ।
(ਗੁਰਮੁੱਖ ਸਿੰਘ ਬਾਰੀਆ )