ਖਾੜਕੂਆਂ ਨੂੰ ਰੋਟੀ ਖਵਾਉਣਾਂ ਕਿਸੇ ਮੁਹਿੰਮ ਦਾ ਹਿੱਸਾ ਹੋਣਾ ਨਹੀਂ.-IRB ਦਾ ਫੈਸਲਾ 👉ਕਮਲਜੀਤ ਨੂੰ ਕੈਨੇਡਾ ‘ਚ ਰਹਿਣ ਦੀ ਇਜਾਜ਼ਤ ਮਿਲੀ 

ਖਾੜਕੂਆਂ ਨੂੰ ਰੋਟੀ ਖਵਾਉਣਾਂ ਕਿਸੇ ਮੁਹਿੰਮ ਦਾ ਹਿੱਸਾ ਹੋਣਾ ਨਹੀਂ.-IRB ਦਾ ਫੈਸਲਾ

👉ਕਮਲਜੀਤ ਨੂੰ ਕੈਨੇਡਾ ‘ਚ ਰਹਿਣ ਦੀ ਇਜਾਜ਼ਤ ਮਿਲੀ

ਦਹਾਕਿਆਂ ਤੋਂ ਕੈਨੇਡਾ ‘ਚ ਸ਼ਰਨ ਮੰਗ ਰਹੇ ਕਮਲਜੀਤ ਰਾਮ ਨੂੰ ਮਿਲੀ ਵੱਡੀ ਰਾਹਤ- ਕੈਨੇਡਾ ‘ਚ ਰਹਿਣ ਦੀ ਮਿਲੀ ਇਜਾਜ਼ਤ। ਇਮੀਗਰੇਸ਼ਨ ਐਂਡ ਰਫਿਊਜੀ ਬੋਰਡ ਨੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਫੈਡਰਲ ਸਰਕਾਰ ਦੀਆਂ ਉਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ ਕਿ ਕਮਲਜੀਤ ਪੰਜਾਬ ‘ਚ ਖਾਲਿਸਤਾਨੀ ਕਾਰਕੁੰਨਾਂ ਨੂੰ ਰੋਟੀ ਖਵਾਉਂਦਾ ਰਿਹਾ ਹੈ ।

ਦੱਸਣਯੋਗ ਹੈ ਕਿ ਕਮਲਜੀਤ ਨੇ ਇਮੀਗਰੇਸ਼ਨ ਅਧਿਕਾਰੀਆਂ ਸਾਹਮਣੇ ਇਹ ਗੱਲ ਮੰਨ ਲਈ ਸੀ ਕਿ 1982 ਤੋਂ ਲੈ ਕਿ 1992 ਤੱਕ ਖਾੜਕੂਆਂ ਨੂੰ ਰੋਟੀ ਖਵਾਉਂਦਾ ਰਿਹਾ ਹੈ । ਇਸ ਅਧਾਰ ‘ਤੇ ਇਮੀਗਰੇਸ਼ਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਮਲਜੀਤ ਕੈਨੈਡਾ ‘ਚ ਦਾਖਲ ਹੋਣ ਦੇ ਯੋਗ ਨਹੀਂ ਰਹਿੰਦਾ ।

ਪਰ ਰਫਿਊਜੀ ਬੋਰਡ ਨੇ ਇਸ ਦਲੀਲ ਨਾਲ ਅਸਹਿਮਤ ਹੁੰਦਿਆਂ ਕਿਹਾ ਕਿ ਰੋਟੀ ਖਵਾਉਣ ਤੋਂ ਭਾਵ ਕਮਲਜੀਤ ਦਾ ਕਿਸੇ ਹਥਿਆਰਬੰਦ ਮੁਹਿੰਮ ‘ਚ ਸ਼ਾਮਿਲ ਹੋਣ ਤੋਂ ਨਹੀਂ । ਹਾਲਾਤਾਂ ਦੇ ਮੱਦੇਨਜ਼ਰ ਇਹ ਉਸਦੀ ਮਜਬੂਰੀ ਵੀ ਹੋ ਸਕਦੀ ਹੈ ।

ਦੱਸਣਯੋਗ ਹੈ ਕਿ ਪੰਜਾਬ ‘ਚ ਬਹੁਤ ਸਾਰੇ ਖੇਤਾਂ ‘ਚ ਸਥਿੱਤ ਘਰਾਂ ‘ਚ ਖਾੜਕੂਆਂ ਨੂੰ ਰੋਟੀ ਖਵਾਉਣ ਕਰਕੇ ਪੁਲਿਸ ਜਾਂ ਕੇਂਦਰੀ ਸੁਰੱਖਿਆ ਫੋਰਸਾਂ ‘ਤੇ ਵੀ ਰੋਟੀ ਖਵਾਉਣ ਕਰਕੇ ਵੀ ਘਰਾਂ ਵਾਲੇ ਆਮ ਲੋਕਾਂ ‘ਤੇ ਤਸ਼ੱਦਦ ਕਰਨ ਅਤੇ ਜਾਨੋ ਮਾਰ ਦੇਣ ਦੀਆਂ ਕਥਿੱਤ ਤੌਰ ‘ਤੇ ਘਟਨਾਵਾਂ ਨੂੰ ਅੰਜ਼ਾਮ ਦੇਣ ਅਨੇਕਾਂ ਦੋਸ਼ ਹਨ ਜੋ ਅਦਾਲਤਾਂ ‘ਚ ਸਾਬਤ ਹੋ ਚੁੱਕੇ ਹਨ ।

(ਗੁਰਮੁੱਖ ਸਿੰਘ ਬਾਰੀਆ)