ਟੋਰਾਂਟੋ ਦੇ ਅਤਿ ਸੁਰੱਖਿਅਤ ਪੀਅਰਸਨ ਏਅਰਪੋਰਟ ‘ਤੇ ਏਅਰ ਦੀ ਉਡਾਣ ਤੋਂ ਉੱਤਰਿਆ 20 ਮਿਲੀਅਨ ਦਾ ਸੋਨਾ ਇੱਕ ਠੱਗ ਵਿਅਕਤੀ ਝੂਠਾ ਬਿੱਲ ਦਿਖਾ ਕਿ ਹੱਥੋ-ਹੱਥ ਲੈ ਗਿਆ ਪਰ ਕਿਸੇ ਨੂੰ ਪਤਾ ਨਹੀਂ ਲੱਗਾ , ਇਹ ਗੱਲ ਸੁਣਨ ਨੂੰ ਅਸਚਰਜ ਅਤੇ ਅਸੰਭਵ ਲੱਗਦੀ ਹੈ ਪਰ ਅਜਿਹਾ ਹੋਇਆ ਹੈ ।
ਉਪਰੋਕਤ ਖੁਲਾਸਾ ਬਰਿੰਕ ਨਾਮ ਦੀ ਸਕਿਊਰਟੀ ਕੰਪਨੀ ਵੱਲੋਂ ਏਅਰ ਕੈਨੇਡਾ ਖਿਲਾਫ ਕੀਤੇ ਬਹੁ ਮਿਲੀਅਨ ਕਲੇਮ ਤੋਂ ਹੋਇਆ ਹੈ ਜੋ ਉਸਨੇ ਫੈਡਰਲ ਅਦਾਲਤ ‘ਚ ਬੀਤੀ 6 ਅਕਤੂਬਰ ਨੂੰ ਕੀਤਾ ਹੈ।
ਹਾਲਾਂ ਕਿ ਇਹ ਖੁਲਾਸਾ ਸਕਿਊਰਟੀ ਕੰਪਨੀ ਦੇ ਦੋਸ਼ਾਂ ਤੋਂ ਹੋਇਆ ਹੈ ਜਿਹੜੇ ਹਾਲੇ ਸਾਬਤ ਹੋਣੇ ਬਾਕੀ ਹਨ ਪਰ ਏਅਰ ਕੈਨੇਡਾ ‘ਤੇ ਲੱਗੇ ਇਹ ਦੋਸ਼ ਗੰਭੀਰ ਹਨ । ਕਲੇਮ ‘ਚ ਦੋਸ਼ ਲਗਾਇਆ ਗਿਆ ਹੈ ਕਿ 17 ਅਪ੍ਰੈਲ ਨੂੰ ਏਅਰ ਦੀ ਲਾਪਰਵਾਹੀ ਕਾਰਨ ਇੱਕ ਠੱਗ ਝੂਠੇ ਬਿੱਲ ਦਿਖਾ ਕਿ ਏਅਰ ਲਾਈਨ ਦੇ ਵੇਅਰ ਹਾਊਸ ‘ਚੋਂ 20 ਮਿਲੀਅਨ ਦਾ ਸੋਨਾ। ਅਤੇ ਦੋ ਮਿਲੀਅਨ ਦੀ ਨਗਦੀ ਚੋਰੀ ਕਰਕੇ ਲੈ ਗਿਆ ਜਿਸ ਨੂੰ ਸਹੀ ਸਲਾਮਤ ਮੰਜਿਲ ‘ਤੇ ਪਹੁੰਚਾਉਣ ਦਾ ਇਸ ਕੰਪਨੀ ਅਹਿਮ ਠੇਕਾ ਮਿਲਿਆ ਸੀ । ਸਵਿਟਜ਼ਰਲੈਂਡ ਦੀ ਇੱਕ ਮੈਟਲ ਰਿਫਾਇਨਰੀ ਕੰਪਨੀ ਨੇ ਬਰਿੰਕ ਨੂੰ ਉਕਤ ਕੀਮਤੀ ਸਮਾਨ (ਸੋਨੇ ਦੀਆਂ ਇੱਟਾਂ ਅਤੇ 2 ਮਿਲੀਅਨ ਅਮਰੀਕੀ ਕਰੰਸੀ ) ਯਿਊਰਿਕ ਤੋਂ ਟੋਰਾਟੋਂ ਸੁਰੱਖਿਅਤ ਪਹੁੰਚਾਉਣ ਲਈ ਬਰਿੰਕ ਨੂੰ ਵੱਡੀ ਕੀਮਤ ਅਦਾ ਕੀਤੀ । ਸਕਿਊਰਿਟੀ ਕੰਪਨੀ ਮੁਤਾਬਕ 17 ਅਪ੍ਰੈਲ ਨੂੰ 4.00 ਵਜੇ ਸ਼ਾਮ ਉਡਾਣ ਟੋਰਾਂਟੋ ਉੱਤਰੀ ਅਤੇ 4.20 ‘ਤੇ ਸਮਾਨ ਵੀ ਉੱਤਰ ਗਿਆ । ਇਥੋਂ ਇਹ ਸਮਾਨ ਏਅਰ ਕੈਨੇਡਾ ਦੇ ਬਾਊੰਡ ਵੇਅਰਹਾਊਸ ਭੇਜਿਆ ਗਿਆ। ਪਰ ਸਮਾਨ ਅਸਲ ਹੱਥਾਂ ‘ਚ ਜਾਣ ਤੋਂ ਪਹਿਲਾਂ ਹੀ ਇੱਕ ਠੱਗ ਫਰਜ਼ੀ ਬਿੱਲ ਕਿ ਉਸ ਸਮਾਨ ਨੂੰ ਲੈ ਗਿਆ ।
ਕੰਪਨੀ ਨੇ ਏਅਰ ਕੈਨੇਡਾ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਕਿ ਕਿ ਇੱਕ ਸ਼ੱਕੀ ਅਤੇ ਅਣਜਾਣ ਵਿਅਕਤੀ ਏਅਰ ਕੈਨੇਡਾ ਦੇ ਵੇਅਰਹਾਊਸ ‘ਚ ਕਿਵੇਂ ਦਾਖਲ ਹੋਇਆ ਅਤੇ ਉਸਦੇ ਜਾਅਲੀ ਦਸਤਾਵੇਜਾਂ ਦੀ ਜਾਂਚ ਕਿਉਂ ਨਹੀਂ ਕੀਤੀ ।
ਸਕਿਊਰਟੀ ਕੰਪਨੀ ਨੇ ਸਾਰਾ ਸੋਨਾ , ਪੈਸਾ ਅਤੇ ਹੋਰ ਨੁਕਸਾਨ ਦੇ ਮੁਆਵਜੇ ਦਾ ਕਲੇਮ ਏਅਰ ਕੈਨੇਡਾ ‘ਤੇ ਠੋਕਿਆ ਹੈ