ਅਮਰੀਕਾ ਤੋਂ ਬਾਅਦ ਅਸਟਰੇਲੀਆ ਦਾ ਨਿੱਜਰ ਕਤਲ ਮਾਮਲੇ ‘ਤੇ ਵੱਡਾ ਬਿਆਨ

ਅਮਰੀਕਾ ਤੋਂ ਬਾਅਦ ਅਸਟਰੇਲੀਆ ਦਾ ਨਿੱਜਰ ਕਤਲ ਮਾਮਲੇ ‘ਤੇ ਵੱਡਾ ਬਿਆਨ

 

👉ਅਸਟਰੇਲੀਆ ਦੇ ਖੁਫ਼ੀਆ ਵਿਭਾਗ ਦੇ ਡਾਇਰੈਕਟਰ ਨੇ ਕਿਹਾ “ਕੈਨੇਡਾ ਵੱਲੋਂ ਭਾਰਤ ਖਿਲਾਫ ਲਗਾਏ ਦੋਸ਼ਾਂ ਦੇ ਉਲਟ ਕੁਝ ਨਹੀਂ ਕਹਿ ਸਕਦੇ

👉ਕਿਹਾ ਕੈਨੇਡਾ ਦੇ ਦੋਸ਼ ਬੇਹੱਦ ਗੰਭੀਰ

👉ਮਾਈਕ ਬਰਗਸ ਨੇ ਕਿਹਾ ਅਸਟਰੇਲੀਆ ਆਪਣੇ ਦੇਸ਼ ‘ਚ ਅਜਿਹੀ ਦਖਲਅੰਦਾਜ਼ੀ ਸਹਿਣ ਨਹੀਂ ਕਰੇਗਾ

ਅਸਟਰੇਲੀਆ ਦੇ ਖੁਫ਼ੀਆ ਵਿਭਾਗ ਦੇ ਡਾਇਰੈਕਟਰ ਮਾਈਕ ਬਰਗਸ ਨੇ ਅਮਰੀਕਾ ‘ਚ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਕੈਨੇਡਾ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਸਬੰਧੀ ਭਾਰਤ ‘ਤੇ ਲਗਾਏ ਦੋਸ਼ਾਂ ਦੇ ਉਲਟ ਉਹ ਕੁਝ ਨਹੀਂ ਕਹਿ ਸਕਦੇ , ਉਹਨਾਂ ਕਿਹਾ ਹੈ ਕਿ ਇਹ ਬੇਹੱਦ ਗੰਭੀਰ ਦੋਸ਼ ਹਨ । ਮਾਈਕ ਬਰਗਸ ਨੇ ਇੱਕ ਸਵਾਲ ਦੇ ਜਵਾਬ ‘ਚ ਇਹ ਵੀ ਕਿਹਾ ਹੈ ਕਿ ਜੇ ਭਵਿੱਖ ‘ਚ ਕੋਈ ਅਜਿਹੀ ਦਖਲਅੰਦਾਜ਼ੀ ਅਸਟਰੇਲੀਆ ‘ਚ ਹੁੰਦੀ ਹੈ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ । ਦਰਅਸਲ ਮਾਰਕ ਬਰਗਸ ਅਮਰੀਕਾ ‘ਚ 5 ਆਈ ਦੀ ਇੱਕ ਮੀਟਿੰਗ ‘ਚ ਸ਼ਾਮਿਲ ਹੋਣ ਆਏ ਸਨ । ਅਮਰੀਕਾ ਤੋਂ ਬਾਅਦ ਅਸਟਰੇਲੀਆ ਦਾ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ‘ਤੇ ਅਜਿਹਾ ਬਿਆਨ ਆਉਣਾ ਭਾਰਤ ਲਈ ਕੂਟਨੀਤਕ ਤੌਰ ‘ਤੇ ਵੱਡਾ ਝਟਕਾ ਮੰਨਿਆਂ ਜਾ ਰਿਹਾ ਹੈ ।

(ਗੁਰਮੁੱਖ ਸਿੰਘ ਬਾਰੀਆ)