ਡਿਪਲੋਮੈਟ ਵਾਪਸ ਬਲਾਉਣ ਦੇ ਮਾਮਲੇ ‘ਤੇ ਕੈਨੇਡਾ ਤੋਂ ਬਾਅਦ ਭਾਰਤ ਦਾ ਆਇਆ ਜਵਾਬ

 

👉ਵਿਦੇਸ਼ ਮੰਤਰਾਲੇ ਨੇ ਕਿਹਾ ਕੂਟਨੀਤਕ ਨਿਯਮਾਂ ਤਹਿਤ ਹੀ ਕੈਨੇਡਾ ਦੇ ਵਾਧੂ ਡਿਪਲੋਮੈਟ ਵਾਪਸ ਬਲਾਉਣ ਲਈ ਕਿਹਾ

ਕੈਨੇਡਾ ਵੱਲੋਂ ਭਾਰਤ ਤੋਂ 41 ਡਿਪਲੋਮੈਟ ਵਾਪਸ ਬਲਾਉਣ ਦੇ ਮਾਮਲੇ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਪ੍ਰਤੀਕਰਮ ਆਇਆ ਹੈ ਕਿ ਭਾਰਤ ਵੱਲੋਂ ਉਕਤ ਕਾਰਵਾਈ ਕੂਟਨੀਤਕ ਨਿਯਮਾਂ ਦੇ ਦਾਇਰੇ ‘ਚ ਕੀਤੀ ਗਈ ਹੈ । ਬੀਤੇ ਦਿਨ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਕਿਹਾ ਸੀ ਕਿ ਭਾਰਤ ਵੱਲੋਂ ਕੂਟਨੀਤਕਾਂ ਦੀ ਸੁਰੱਖਿਆ ਵਾਪਸ ਲੈਣ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਕੈਨੇਡਾ ਨੇ ਆਪਣੇ ਡਿਪਲੋਮੈਟ ਸੁਰੱਖਿਆ ਦੇ ਲਿਹਾਜ਼ ਨਾਲ ਵਾਪਸ ਬੁਲਾ ਲਏ ਹਨ ।

ਕੈਨੇਡੀਅਨ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਵੱਲੋਂ ਕੈਨੇਡਾ ਦੇ ਕੂਟਨੀਤਕਾਂ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੀ ਗੱਲ ਕਰਨੀ ਵਿਆਨਾ ਕਨਵੈਨਸ਼ਨ ਦੀ ਉਲੰਘਣਾਂ ਹੈ ।

ਦੱਸਣਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਦੋਸ਼ ਭਾਰਤੀ ਖੁਫੀਆ ਏਜੰਟਾਂ ‘ਤੇ ਲਗਾਉਣ ਤੋਂ ਦੋਵਾਂ ਦੇਸ਼ਾਂ ‘ਚ ਸਬੰਧ ਬੇਹੱਦ ਨਾਜ਼ੁਕ ਦੌਰ ‘ਚ ਹਨ ।

(ਗੁਰਮੁੱਖ ਸਿੰਘ ਬਾਰੀਆ )