ਇਜ਼ਰਾਈਲ-ਹਮਾਸ ਜੰਗ ਸੰਬੰਧੀ ਓਨਟਾਰੀਓ ਦੀ ਪਾਰਲੀਮੈਂਟ ‘ਚ ਮਤਾ ਪਾਸ

👉ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੀ ਕੀਤੀ ਨਿੰਦਾ ਅਤੇ ਇਜ਼ਰਾਈਲ ਦੇ ਆਤਮ ਸੁਰੱਖਿਆ ਅਧਿਕਾਰ ਦੀ ਪ੍ਰੋੜਤਾ ਕੀਤੀ

👉ਪਾਰਲੀਮੈਂਟ ਮੈਂਬਰਾਂ ਨੇ 78/0 ਨਾਲ ਮਤਾ ਪਾਸ ਕੀਤਾ

ਓਨਟਾਰੀਓ ਦੀ ਪਾਰਲੀਮੈਂਟ ‘ਚ ਮੈਂਬਰਾਂ ਨੇ 78/0 ਨਾਲ ਮਤਾ ਪਾਸ ਕਰਕੇ ਹਮਾਸ ਹਮਲੇ ਦੀ ਕੀਤੀ ਨਿੰਦਾ ਅਤੇ ਇਜ਼ਰਾਈਲ ਦੇ ਆਤਮ ਸੁਰੱਖਿਆ ਦੇ ਅਧਿਕਾਰ ਦੀ ਪ੍ਰੋੜਤਾ ਕੀਤੀ । ਇਹ ਮਤਾ ਹਾਊਸ ਲੀਡਰ ਪਾਲ ਕਲੰਦਰਾ ਵੱਲੋਂ ਪੇਸ਼ ਕੀਤਾ ਗਿਆ । ਮਤਾ ਪਾਸ ਕਰਨ ਤੋਂ ਐਨ.ਡੀ.ਪੀ. ਮੈਂਬਰਾਂ ਨੇ ਮੰਗ ਕੀਤੀ ਕਿ ਮਤੇ ‘ਚ ਸੋਧ ਕਰਕੇ ਗਾਜਾ ਪੱਟੀ ‘ਚ ਗੋਲੀਬੰਦੀ ਕਰਨ, ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਨੂੰ ਰਿਹਾਅ ਕਰਨ ਅਤੇ ਕੈਨੇਡਾ ਵੱਲੋਂ ਗਾਜਾ ‘ਚ ਮਾਨਵੀ ਮਦਦ ਭੇਜਣ ਦੇ ਮੁੱਦੇ ਵੀ ਸ਼ਾਮਿਲ ਕੀਤੇ ਜਾਣ ।

ਪਰ ਇਹ ਮਤਾ ਇਸੇ ਰੂਪ ‘ਚ ਹੀ ਪਾਸ ਕੀਤਾ ਗਿਆ।

(ਗੁਰਮੁੱਖ ਸਿੰਘ ਬਾਰੀਆ)