👉HCRA ਨੂੰ ਨਹੀਂ ਕੋਈ ਖ਼ਬਰ?
👉ਸਟੇਟ ਵਿਊ ਨੇ ਗੈਰ ਪ੍ਰਵਾਨਗੀ ਵਾਲੇ ਘਰਾਂ ਲਈ ਖਰੀਦਦਾਰਾਂ ਪਾਸੋਂ 50.6 ਮਿਲੀਅਨ ਇਕੱਠਾ ਕੀਤਾ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) ਇੱਕ ਪਾਸੇ ਓਨਟਾਰੀਓ ਸਰਕਾਰ ਸੂਬੇ ‘ਚ 1.5 ਮਿਲੀਅਨ ਨਵੇਂ ਘਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸੂਬਾ ਸਰਕਾਰ ਦੇ ਨੱਕ ਹੇਠ ਹੀ ਡਿਵੈਲਪਰ ਵੱਡੀ ਪੱਧਰ ‘ਤੇ ਅਜਿਹੇ ਘਰ ਵੇਚ ਕਿ ਮਿਲੀਅਨ ਡਾਲਰ ਇਕੱਠੇ ਕਰ ਗਏ ਜਿਨਾਂ ਦੀ ਕਦੇ ਵੀ HCRA (Home Construction Regulatory Aouthrity) ਅਤੇ QFE (Qualifications for Enrollment) ਪ੍ਰਵਾਨਗੀ ਹੀ ਨਹੀਂ ਲਈ ਗਈ।
ਦੱਸਣਯੋਗ ਹੈ ਜਦੋਂ ਉਪਰੋਕਤ ਵਿਭਾਗਾਂ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ ਤਾਂ ਵਿਭਾਗ ਵੱਲੋਂ ਬਣਨ ਵਾਲੇ ਘਰਾਂ ਦੀ ਬਣਤਰ, ਗਿਣਤੀ , ਅੰਦਾਜ਼ਨ ਕੀਮਤ ਅਤੇ ਡਿਵੈਲਪਰ ਦਾ ਤਜ਼ਰਬਾ ਅਤੇ ਰਿਕਾਰਡ ਚੈੱਕ ਕੀਤਾ ਜਾਂਦਾ ਹੈ ਹੈ ।
ਕੈਨੇਡਾ ਦੀ ਇੱਕ ਪ੍ਰਮੁੱਖ ਅਖ਼ਬਾਰ “ਦਾ ਟੋਰਾਂਟੋ ਸਟਾਰ” ‘ਚ ਇਸ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਹੈ ਕਿ ਕਿਸਤਰ੍ਹਾਂ ਉਪਰੋਕਤ ਕੰਪਨੀ ਵੱਲੋਂ ਪਿੱਛਲੇ ਚਾਰ ਸਾਲਾਂ ‘ਚ Vaughan ਅਤੇ ਮਾਰਖਮ ‘ਚ ਵੱਖ ਵੱਖ ਪ੍ਰੋਜੈਕਟਾਂ ਤਹਿਤ ਸੈੰਕੜੇ ਸੌ ਘਰ ਵੇਚ ਦਿੱਤੇ ਗਏ ਜਿਨਾਂ ਦੀ ਬਣਨ ਤੋਂ ਪਹਿਲਾਂ ਕੋਈ ਪ੍ਰਵਾਨਗੀ ਨਹੀਂ ਸੀ ।
ਇਸ ਤੋਂ ਡੋਮੀਨੀਅਨ ਬੈਂਕ ਨੇ ਵੀ ਉਪਰੋਕਤ ਨਿਰਮਾਣ ਕੰਪਨੀ ‘ਤੇ ਬੈੰਕ ਅਕਾਊਂਟ ‘ਚ ਵਿਤੀ ਤੌਰ ‘ਤੇ ਬੇਨਿਯਮੀਆਂ ਕਰਨ ਦੇ ਦੋਸ਼ ਲਗਾਏ ਹਨ ।
ਦੂਜੇ ਪਾਸੇ ਸਟੇਟ ਵਿਊ ਦੇ ਮਾਲਕ ਦਾ ਕਹਿਣਾ ਸਟੇਟ ਵਿਊ ਨੇ ਨਿਯਮਾਂ ਅਨੁਸਾਰ ਪ੍ਰਵਾਨਗੀ ਲੈਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਸਬੰਧਤ ਵਿਭਾਗ ਨੇ ਕਦੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਿਆ ਕਿ ਕਿ ਸਟੇਟ ਵਿਊ ਨੇ ਕਿਹੜੀ ਪ੍ਰਵਾਨਗੀ ਨਹੀਂ ਲਈ।
ਦੂਜੇ ਪਾਸੇ ਸਰਕਾਰੀ ਵਿਭਾਗ TARION ਦੇ ਬੁਲਾਰੇ ਦਾ ਕਹਿਣਾ ਹੈ ਕਿ ਘਰਾਂ ਨੂੰ ਬਣਾਉਣ ਦੀ ਯੋਜਨਾ ‘ਤੇ ਅਗਾਊਂ ਪ੍ਰਵਾਨਗੀ ਲੈਣੀ ਡਿਵੈਲਪਰ ਦਾ ਫਰਜ ਹੈ ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਅਥਾਰਟੀਆਂ ਦੇ ਨੱਕ ਹੇਠ ਅਜਿਹਾ ਕੁਝ ਚਲਦਾ ਰਿਹਾ , ਪਰ ਕਿਸੇ ਨੂੰ ਖ਼ਬਰ ਕਿਉੰ ਨਹੀਂ।