👉ਕਿਹਾ ਡੱਗ ਫੋਰਡ ਦੀ ਧੀ ਵਿਆਹ ‘ਚ ਸ਼ਾਮਿਲ ਹੋਣ ਵਾਲੇ ਡਿਵੈਲਪਰਾਂ ਨੂੰ ਮਿਲੇ ਖੁੱਲ੍ਹੇ ਗੱਫੇ ?
ਹੈਮਿਲਟਨ ਦੇ ਇੱਕ ਡਿਵੈਲਪਰ ਨਾਲ ਡੱਗ ਫੋਰਡ ਦੀ ਹੋਈ ਸੀ ਅਆਹੋ-ਸਾਹਮਣੇ ਮੀਟਿੰਗ -ਸੂਚਨਾ ਅਧਿਕਾਰ ਤਹਿਤ ਸਾਹਮਣੇ ਆਈ ਰਿਪੋਰਟ ‘ਚ ਖੁਲਾਸਾ
ਟੋਰਾਂਟੋ-(ਗੁਰਮੁੱਖ ਸਿੰਘਬਾਰੀਆ)
ਬੈਲਟ ਲੈਂਡ ਸਵੈਪ ਮਾਮਲੇ ‘ਚ RCMP ਦੀ ਜਾਂਚ ਦਾ ਸਾਹਮਣਾ ਕਰ ਰਹੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਹੁਣ ਵਿਰੋਧੀ ਧਿਰ ਐਨ.ਡੀ.ਪੀ ਨੇ ਹੁਣ Minister’s Zoning Orders ਤਹਿਤ ਕੀਤੀ ਜਾਣ ਵਾਲੀ ਲੈਂਡ ਪਲੈਨਿੰਗ ‘ਚ ਆਪਣੇ ਮਿੱਤਰਾਂ ਅਤੇ ਸ਼ੁਭਚਿੰਤਕ ਡਿਵੈਲਪਰਾਂ ਨੂੰ ਫਾਇਦੇ ਪਹੁੰਚਾਉਣ ਦੇ ਗੰਭੀਰ ਦੋਸ਼ ਲਗਾਏ ਹਨ ।
ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਸ ਨੇ ਫੋਰਡ ਸਰਕਾਰ ‘ਤੇ ਦੋਸ਼ਾਂ ਦੀ ਝੜੀ ਲਗਾਉਂਦਿਆ ਕਿਹਾ ਹੈ ਕਿ MZO’S 18 ‘ਚੋਂ ਕੇਵਲ 9 Zoning ਕੇਵਲ ਮਸ਼ਹੂਰ ਡਿਵੈਲਪਰ ਰਹਿਮਤੁਲਹਾ ਦੀ ਮਾਲਕੀ ਵਾਲੀ ਫਲੈਟੋ ਡਿਪਲੋਮੈਂਟ ਨੂੰ ਦੇ ਦਿੱਤੀਆਂ ਗਈਆਂ ਜੋ ਕਿ ਪ੍ਰੀਮੀਅਰ ਡੱਗ ਫੋਰਡ ਦੇ ਪੁਰਾਣੇ ਮਿੱਤਰ ਹਨ ।
ਦੱਸਣਯੋਗ ਹੈ ਕਿ ਰਹਿਮਤੁਲਾ ਉਹੀ ਡਿਵੈਲਪਰ ਹਨ ਜਿੰਨ੍ਹਾ ਦੇ ਲਾ ਵਗਾਸ ਦੇ ਦੌਰੇ ਦੌਰਾਨ ਫੋਰਡ ਸਰਕਾਰ ਦੇ ਸਾਬਕਾ ਮੰਤਰੀ ਖਾਲਿਦ ਰਸ਼ੀਦ ਅਤੇ ਪ੍ਰੀਮੀਅਰ ਡੱਗ ਫੋਰਡ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਅਮੀਨ ਮਸੌਦੀ ਨਾਲ ਮੀਟਿੰਗ ਦੇ ਚਰਚੇ ਰਹੇ ਹਨ । ਇਸ ਦੌਰੇ ਦਾ ਸਿੱਧਾ ਸੰਬੰਧ ਗਰੀਨ ਬੈਲਟ ਲੈਂਡ ਸਵੈਪ ਦੌਰਾਨ ਰਹਿਮਤੁਲਾ ਨੂੰ ਫਾਇਦਾ ਪਹੁੰਚਾਉਣ ਲਈ ਕਥਿੱਤ ਤੌਰ ‘ਤੇ ਹੋਈ ਡੀਲ ਦੱਸਿਆ ਗਿਆ ਸੀ ।
ਅਮਨ.ਡੀ.ਪੀ. ਵੱਲੋਂ 18 ਜੋਨਿੰਗ ਦੀ ਗੱਲ ਕੀਤੀ ਗਈ ਹੈ ਉਹ ਟੋੋਰਾਂਟੋ ਖੇਤਰ ਦੇ ਫਾਰਮ ਲੈਂਡ ‘ਤੇ ਵਿਕਾਸ ਕਾਰਜਾਂ ਨਾਲ ਸੰਬੰਧਤ ਹਨ ।
ਇਹ ਵੀ ਦੱਸ ਦੇਈਏ ਕਿ ਸਤੰਬਰ ਮਹੀਨੇ ਦੇ ਸ਼ੁਰੂ ‘ਚ ਫੋਰਡ ਸਰਕਾਰ ਦੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੂੰ ਇਸ ਕਰਕੇ ਅਸਤੀਫਾ ਦੇਣਾ ਪਿਆ ਸੀ ਕਿ ਸੰਯੁਕਤ ਕਮਿਸ਼ਨਰ ਦੀ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਗਰੀਨ ਬੈਲਟ ਲੈਂਡ ਸਵੈਪ ‘ਚ ਕੁਝ ਡਿਵੈਲਪਰਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ ।