C.T.A ਨੇ ਮੁੜ ਦੁਹਰਾਇਆ ਸਟੈਂਡ -ਡਰਾਈਵਰ ਇੰਕ ਦੀ ਦੁਰਵਰਤੋਂ ਰੋਕਣ ਲਈ ਹਰ ਯਤਨ ਕਰਾਂਗੇ

👉ਕਿਹਾ Driver Incorporation ਦੇ ਨਾਂਅ ਹੇਠ ਹਰ ਸਾਲ ਇੱਕ ਬਿਲੀਅਨ ਹੁੰਦਾ ਹੈ ਟੈਕਸ ਚੋਰੀ

👉C.T.A ਦਾ ਦਾਅਵਾ-ਫੈਡਰਲ ਅਤੇ ਸੂਬੇ ਦੀ ਵੱਡੀਆਂ ਸੰਸਥਾਵਾਂ ਟੈਕਸ ਚੋਰੀ ਰੋਕਣ ਲਈ ਸਾਡੀ ਪਿੱਠ ‘ਤੇ ਖੜੀਆਂ ਹਨ ।

👉Canadian Truking Alliance ਨੇ ਆਪਣੇ .ਮੈਂਬਰਾਂ ਅਤੇ ਟਰਾਂਸਪੋਰਟ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਟੈਕਸ ਚੋਰੀ ਕਰਨ ਵਾਲੀਆਂ ਸ਼ੱਕੀ ਕੰਪਨੀਆਂ ਅਤੇ ਕਾਰਪੋਰੇਸ਼ਨਾਂ ਦੀ ਰਿਪੋਰਟ ਕਰਨ

ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ਦੀਆਂ ਟਰਾਂਸਪੋਰਟ ਕੰਪਨੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਕੈਨੇਡਾ ਵੱਡੀ ਟਰੱਕਿੰਗ ਸੰਸਥਾ ਕੈਨੇਡੀਅਨ ਟਰੱਕਿੰਗ ਇਲਾਇੰਸ ਆਪਣਾ ਸਟੈਂਡ ਮੁੜ ਦੁਹਰਾਇਆ ਹੈ ਕਿ ਉਹ ਕੈਨੇਡਾ ‘ਚ ਡਰਾਈਵਰ ਇਨਕਾਰਪੋਰੇਸ਼ਨ ਦੀ ਵੱਡੀ ਪੱਧਰ ‘ਤੇ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਹਰ ਯਤਨ ਕਰੇਗੀ ਅਤੇ ਇਸ ਕੰਮ ‘ਚ ਫੈਡਰਲ ਅਤੇ ਸੂਬਿਆਂ ਦੇ ਵੱਡੇ ਅਦਾਰੇ ਸਾਨੂੰ ਸਮਰਥਨ ਕਰ ਰਹੇ ਹਨ ।

ਮੀਡੀਆ ਨੂੰ ਜਾਰੀ ਕੀਤੀ ਗਈ ਰਿਲੀਜ਼ ‘ਚ CTA ਨੇ ਕਿਹਾ ਹੈ ਕਿ ਕੈਨੇਡਾ ਦੀਆਂ ਕਈ ਟਰਾਂਸਪੋਰਟ ਕੰਪਨੀਆਂ ਆਪਣੇ ਡਰਾਈਵਰਾਂ ਡਰਾਈਵਰ ਇਨਕਾਰਪੋਰੇਸ਼ਨ ਦੇ ਨਾਮ ‘ਤੇ ਗਲਤ ਸ਼੍ਰੇਣੀ ‘ਚ ਕੰਮ ਕਰਵਾ ਰਹੀਆਂ ਹਨ ਅਤੇ ਸਰਕਾਰ ਨੂੰ ਦਿੱਤਾ ਜਾਣ ਟੈਕਸ ਵੱਡੀ ਪੱਧਰ ‘ਤੇ ਚੋਰੀ ਹੋ ਰਿਹਾ ਹੈ ਜਿਸਦੀ ਕੀਮਤ ਇੱਕ ਬਿਲੀਅਨ ਦੇ ਕਰੀਬ ਸਲਾਨਾ ਬਣਦੀ ਹੈ । ਉਨ੍ਹਾਂ ਨੇ ੲਇਹ ਵੀ ਦੋਸ਼ ਲਗਾਇਆ ਹੈ ਕਿ ਟਰਾਂਸਪੋਰਟ ਕੰਪਨੀਆਂ ਗਲਤ ਢੰਗ ਨਾਲ ਡਰਾਈਵਰ ਇਨਕਾਰਪੋਰੇਸ਼ਨ ਦੀ ਵਰਤ ਕਰ ਰਹੇ ਕਈ ਡਰਾਈਵਰਾਂ ਨੂੰ ਇੱਕ ਕਰਮਚਾਰੀ ਵਾਲੇ ਬਣਦੇ ਲਾਭ ਨਹੀਂ ਦੇ ਰਹੀਆਂ ਅਤੇ ਉਨ੍ਹਾ ਦੀ ਬਣਦੀ ਤਨਖ਼ਾਹ ਵੀ ਮਾਰ ਲੈਂਦੀਆਂ ਹਨ ।

CTA ਨੇ ਆਪਣੇ ਮੈਂਬਰਾਂ ਅਤੇ ਸਹਿਯੋਗੀ ਟਰਾਂਸਪੋਰਟ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਟੈਕਸ ਚੋਰੀ ਕਰਨ ਵਾਲੀਆਂ ਅਜਿਹੀਆਂ ਸ਼ੱਕੀ .ਟਰਾਂਸਪੋਰਟ ਕੰਪਨੀਆਂ ਅਤੇ ਇਨਕਾਰਪੋਰੇਸ਼ਨਾਂ ਦੀ ਰਿਪੋਰਟ ਲੇਬਰ ਵਿਭਾਗ ਅਤੇ ਹੋਰ ਸੰਬੰਧਤ ਵਿਭਾਗਾਂ ਕੋਲ ਕਰਨ ਤਾਂ ਜੋ ਇਸ ਵਰਤਾਰੇ ਨੂੰ ਰੋਕਿਆ ਜਾ ਸਕੇ ।

CTA ਤੋਂ ਡਰਾਈਵਰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਖਿਲਾਫ M TA (Manitoba Trucking Association) ਅਤੇ ਪੰਜਾਬੀ ਭਾਈਚਾਰੇ ਤੋਂ ਜਸਟਿਸ ਫਾਰ ਟਰੱਕ ਡਰਾਈਵਰ ਨਾਮ ਦੀ ਸੰਸਥਾ ਵੀ ਕੰਮ ਕਰ ਰਹੀ ਹੈ । Justice for Truck Drivers ਨੇ ਜੁਲਾਈ’ਚ ਇੱਕ ਇਕੱਠ ਬੁਲਾ ਕਿ ਪੰਜਾਬੀ ਭਾਈਚਾਰੇ ਤੋਂ ਵੱਡੀ ਗਿਣਤੀ ‘ਚ ਡਰਾਈਵਰਾਂ ਨੂੰ ਮੀਡੀਆ ਸਾਹਮਣੇ ਕੀਤਾ ਸੀ ਜਿਹਨਾਂ ਦੀਆਂ ਤਨਖਾਹਾਂ ਕਈ ਟਰਾਂਸਪੋਰਟ ਕੰਪਨੀਆਂ ਨੇ ਡਰਾਈਵਰ ਇੰਕ ਦੀ ਦੁਰਵਰਤੋਂ ਕਰਦਿਆਂ ਮਾਰ ਲਈਆਂ ਸਨ ।