ਕੈਨੇਡੀਅਨ ਕੰਪਨੀਆਂ ਨੇ ਟੈਕਸ ਤੋਂ ਬਚਣ ਲਈ 120 ਬਿਲੀਅਨ ਡਾਲਰ ਕੈਨੇਡਾ ਤੋਂ ਬਾਹਰ ਕੱਢਿਆ  👉ਕਿੳਬੈੱਕ ਦੀ ਰਿਸਰਚ ਕੰਪਨੀ ਵੱਲੋਂ ਅਹਿਮ ਖੁਲਾਸੇ

👉ਯੂਰਪ ਦੇ ਘੱਟ ਟੈਕਸ ਵਾਲੇ ਦੇਸ਼ ਲਕਸਮਬਰਗ ‘ਚ ਪੈਸਾ ਟਰਾਂਸਫਰ ਕੀਤਾ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)

ਕੈਨੇਡਾ ਦੀਆਂ ਕਈ ਕਾਰੋਬਾਰੀ ਕੰਪਨੀਆਂ ਵੱਲੋਂ ਕੈਨੇਡਾ ਦੇ ਟੈਕਸ ਘੇਰੇ ‘ਚੋਂ 120 ਬਿਲੀਅਨ ਡਾਲਰ ਬਾਹਰ ਕੱਢਿਆ ਗਿਆ ਹੈ ਤਾਂ ਜੋ ਟੈਕਸ ਤੋਂ ਬਚਿਆ ਜਾ ਸਕੇ ।

ਕਿੳਬੈੱਕ ਦੀ ਰਿਸਰਚ ਇੰਸਟੀਚਿਊਟ IRIS ਵੱਲੋਂ ਇਸ ਸੰਬੰਧੀ ਅਹਿਮ ਖੁਲਾਸੇ ਕਰਦਿਆਂ ਦੱਸਿਆ ਗਿਆ ਹੈ ਕਿ ਕਿਸਤਰਾਂ ਕਈ ਕਾਰੋਬਾਰੀ ਕੰਪਨੀਆਂ ਵੱਲੋਂ ਗੈਰ-ਕਨੂੰਨੀ ਢੰਗ ਨਾਲ ਕੈਨੇਡਾ ਬਿਲੀਅਨ ਡਾਲਰ ਯੂਰਪ ‘ਚ ਕੱਢ ਦਿੱਤੇ ਗਏ। ਇਸ ਮਕਸਦ ਵਾਸਤੇ ਯੂਰਪ ਦੇ ਘੱਟ ਟੈਕਸ ਵਾਲੇ ਦੇਸ਼ ਲਕਸਮਬਰਗ ‘ਚ ਕਈ ਸਬਸਿਡਰੀ ਕੰਪਨੀਆਂ ਰਿਸਰਚ ਦੇ ਉਦੇਸ਼ ਨਾਲ ਖੋਲੀਆਂ ਗਈਆਂ ਪਰ ਅਸਲ ‘ਚ ਇਸ ਦੇਸ਼ ਨੂੰ ਕੈਨੇਡੀਅਨ ਟੈਕਸ ਤੋਂ ਬਚਣ ਲਈ ਇੱਕ ਸਵਰਗ ਬਣਾ ਲਿਆ ਗਿਆ।

ਸੰਸਥਾ ਅਨੁਸਾਰ ਇਹ ਵਰਤਾਰਾ ਹੁਣੇ ਸ਼ੁਰੂ ਨਹੀਂ ਹੋਇਆ ਬਲ ਕਿ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਪਿੱਛਲੇ ਕੁਝ ਸਾਲਾਂ ਤੋਂ ਇਸ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ । 20 ਤੋਂ ਲੈ ਕਿ 2021 ਤੱਕ ਲਕਸਮਬਰਗ ‘ਚ ਪੈਸੇ ਟਰਾਂਸਫਾਰਮਰ ਕਰਨ ਦੀ ਦਰ ਕੇਵਲ 20 ਫੀਸਦੀ ਸੀ ਜਿਹੜੀ ਕਿ ਇਕੱਲੇ 2021 ‘ਚ 20 ਬਿਲੀਅਨ ਡਾਲਰ ਲਕਸਮਬਰਗ ‘ਚ ਟਰਾਂਸਫਾਰਮਰ ਕੀਤੀ ਗਈ ਹੈ ।

INTRA GROUP DEBT ਦੀ ਵਿਧੀ ਰਾਹੀਂ ਵਿਦੇਸ਼ਾਂ ‘ਚ ਆਪਣੀਆਂ ਸਬਸਿਡਰੀ ਕੰਪਨੀ ਨੂੰ ਬਿਲੀਅਨ ਡਾਲਰ ਦਾ ਕਰਜਾ ਦਿੱਤਾ ਗਿਆ ਤਾਂ ਜੋ ਕੈਨੇਡਾ ‘ਚ ਉਸੇ ਕਰਜੇ ਨੂੰ ਮੁੱਖ ਕੰਪਨੀ ਦੇ ਕਰਜ਼ੇ ਦੇ ਰੂਪ ‘ਚ ਦਿਖਾ ਕਿ ਕੈਨੇਡੀਅਨ ਟੈਕਸ ਤੋਂ ਬਚਿਆ ਜਾ ਸਕੇ।

ਇਹਨਾਂ ਮੁੱਖ ਕੰਪਨੀਆਂ ‘ਚ ਥਾਮਸਨ ਰਾਇਟਰਸ, ਸੇਪੁਟਕੋ ਇੰਕ, ਅ

ਐਲੀਮੈਨਟੇਸ਼ਨ ਕੋਚ ਅਤੇ ਹੋਰ ਫੂਡ, ਤਕਨਾਲੋਜੀ, ਅਤੇ ਵਿਤੀ ਕੰਪਨੀਆਂ ਸ਼ਾਮਿਲ ਹਨ ।

ਅਧਿਐਨ ਅਨੁਸਾਰ ਇਹਨਾਂ ਕੰਪਨੀਆਂ ਦੇ ਦੇ ਕੰਮ ਦਾ ਵੱਡਾ ਉਪਰੇਸ਼ਨ ਕੈਨੇਡਾ ‘ਚ ਹੋਣ ਕਾਰਨ ਆਪਣੀਆਂ ਸਬਸਿਡਰੀ ਕੰਪਨੀਆਂ ਸਥਾਨਿਕ ਪੱਧਰ “ਤੇ ਘੱਟ ਟੈਕਸ ਅਦਾ ਕਰਨ ਦੀ ਇਜਾਜ਼ਤ ਦੇਣਾ ਗੈਰਕਾਨੂੰਨੀ ਹੈ ।