ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਮਹਾਂ ਟੋਰਾਂਟੋ ਖੇਤਰ ਦੇ ਵਰਕਰਾਂ ਦੀ ਤਨਖਾਹ ਪ੍ਰਤੀ ਘੰਟਾ ਹੋਵੇ 25 ਡਾਲਰ👉The Ontario Living Wage Network ਦੀ ਸਲਾਨਾ ਰਿਪੋਰਟ ‘ਚ ਅਹਿਮ ਖੁਲਾਸੇ 

 

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) -ਮਹਾਂ ਟੋਰਾਂਟੋ ਖੇਤਰ ਦੇ ਲੋਕਾਂ ਦਾ ਤਾਂ ਹੀ ਗੁਜ਼ਾਰਾ ਹੋ ਸਕਦਾ ਹੈ ਜੇ ਆਮ ਵਰਕਰਾਂ ਦੀ ਤਨਖ਼ਾਹ ਘੱਟੋ 25.05 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ । ਇਸ ਗੱਲ ਦਾ ਅਹਿਮ ਖੁਲਾਸਾ The Ontario Living Network ਨੇ ਅੱਜ ਸਾਰੀ ਕੀਤੀ ਆਪਣੀ ਸਲਾਨਾ ਰਿਪੋਰਟ ‘ਚ ਕੀਤਾ ਹੈ ।

ਦੱਸਣਯੋਗ ਹੈ ਹੈ ਕਿ OLWN ਦੀ ਰਿਪੋਰਟ ‘ਚ ਮਿਥਿਆ ਗਿਆ ਇਹ ਲੇਬਰ ਰੇਟ ਓਨਟਾਰੀਓ ਸਰਕਾਰ ਵੱਲੋਂ ਮਿਥੇ ਗਏ 16.55 ਪ੍ਰਤੀ ਘੰਟਾ ਦੇ ਲੇਬਰ ਰੇਟ ਨਾਲੋਂ ਕਿਤੇ ਵੱਧ ਹੈ । ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਆਮ ਲੋਕਾਂ ਦਾ ਰੋਜ਼ਾਨਾ ਜੀਵਨ ਨਿਰਬਾਹ ਹੁਣ ਬੇਹੱਦ ਮਹਿੰਗਾ ਹੋ ਗਿਆ ਹੈ । ਸੰਸਥਾ ਨੇ ਕਿਹਾ ਹੈ ਕਿ ਓਨਟਾਰੀਓ ‘ਚ ਜੋ ਵਰਕਰਾਂ ਦੀ ਤਨਖ਼ਾਹ ‘ਚ ਕੁੱਲ ਆਮਦਨ ਦਾ 6.8 ਫੀਸਦੀ ਵਾਧਾ ਕੀਤਾ ਗਿਆ ਹੈ , ਉਹ ਆਮ ਵਧੇ ਹੋਏ ਖਰਚਿਆਂ ਦੇ ਮੁਕਾਬਲੇ ਆਟੇ ‘ਚ ਲੂਣ ਦੇ ਬਰਾਬਰ ਹੈ , ਭਾਵ ਕਾਫੀ ਨਹੀਂ ਹੈ ।

ਸੰਸਥਾ ਵੱਲੋਂ ਹੋਰ ਓਨਟਾਰੀਓ ਦੇ ਖੇਤਰਾਂ ‘ਚ ਵੀ ਵਧੇਰੇ ਲੇਬਰ ਰੇਟ ਦੇ ਵਾਧੇ ਦੀ ਵਕਾਲਤ ਕੀਤੀ ਗਈ ਹੈ ਜੋ ਹੇਠ ਲਿਖੇ ਪ੍ਰਕਾਰ ਹੈ :

ਓਟਵਾ ——21.95 ਡਾਲਰ ਪ੍ਰਤੀ ਘੰਟਾ

ਸਿਮਕੋਏ —-22.75

Dufferin, Waterloo, Guelph —20.90

Hamilton–20.80

EAST —-20.60

Niagara- 20.35

NORTH–19.89

LONDON, Elgin –18.85

South West: 18.65 ।

ਸੰਸਥਾ ਅਨੁਸਾਰ ਖਾਣ-ਪੀਣ ਅਤੇ ਰਹਿਣ ਲਈ ਕਿਰਾਏ ‘ਚ ਵਾਧਾ ਇਸਦੇ ਮੁੱਢਲੇ ਕਾਰਨ ਹਨ ।