ਪੀਲ ਪੁਲਿਸ ਵੱਲੋਂ ਵੱਡੇ ਲੁਟੇਰਾ ਗਿਰੋਹ ਦਾ ਪਰਦਾਫਾਸ਼
👉ਨਾਜ਼ਾਇਜ ਹਥਿਆਰਾਂ ਅਤੇ ਚੋਰੀ ਗੱਡੀਆਂ ਸਮੇਤ 20 ਲੋਕ ਗ੍ਰਿਫ਼ਤਾਰ
👉ਚੋਰੀ ਹੋਈਆਂ ਕਾਰਾਂ ਦੀ ਕੀਮਤ ਸਵਾ ਲੱਖ ਡਾਲਰਟੋਰਾਂਟੋ- (ਗੁਰਮੁੱਖ ਸਿੰਘ ਬਾਰੀਆ) – ਪੀਲ ਖੇਤਰ ਪੁਲਿਸ ਵੱਲੋਂ ਅੱਜ ਪ੍ਰੈੱਸ ਕਾਨਫਰੰਸ ‘ਚ ਅਹਿਮ ਖੁਲਾਸਾ ਕਰਦਿਆਂ ਬਰੈੰਪਟਨ ਮੂਲ ਦੇ ਇੱਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਪ੍ਰੋਜੈਕਟ ਸਟਰਲਿੰਗ ਤਹਿਤ ਕੀਤੀ ਵੱਡੀ ਕਾਰਵਾਈ ‘ਚ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਚੋਰੀ ਦੀਆਂ ਗੱਡੀਆਂ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 100 ਤੋਂ ਵਧੇਰੇ ਗੰਭੀਰ ਚਾਰਜ ਲਗਾਏ ਹਨ ।
ਇਹਨਾਂ ਸ਼ੱਕੀ ਦੋਸ਼ੀਆਂ ‘ਤੇ ਹਥਿਆਰਾਂ ਦੀ ਨੋਕ ‘ਤੇ ਫਾਰਮੇਸੀ ਸਟੋਰਾਂ ‘ਤੇ
ਲੁੱਟ-ਮਾਰ ਕਰਨ ਅਤੇ ਮਹਿੰਗੀਆਂ ਗੱਡੀਆਂ ਖੋਹਣ ਜਾਂ ਚੋਰੀ ਕਰਨ ਦੇ ਦੋਸ਼ ਲੱਗੇ ਹਨ । ਇਹਨਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਚੋਰੀ ਦੀਆਂ ਗੱਡੀਆਂ ਦੀ ਕੀਮਤ ਸਵਾ ਲੱਖ ਡਾਲਰ ਬਣਦੀ ਹੈ । ਪੁਲਿਸ ਅਨੁਸਾਰ 2023 ‘ਚ ਫਾਰਮੇਸੀ ਸਟੋਰਾਂ ‘ਤੇ 135 ਲੁੱਟ-ਮਾਰ ਦੀਆਂ ਘਟਨਾਵਾਂ ਵਾਪਰੀਆਂ ਹਨ ।
ਪੁਲਿਸ ਵੱਲੋਂ ਜਾਰੀ ਕੀਤੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਫਾਰਮੇਸੀ ਸਟੋਰਾਂ ਦੀ ਲੁੱਟ-ਮਾਰ ਕਰਨ ਦੀਆਂ ਘਟਨਾਵਾਂ ‘ਚ 40 ਫੀਸਦੀ ਅਤੇ ਕਾਰ ਚੋਰੀ ਦੀਆਂ ਘਟਨਾਵਾਂ ‘ਚ 67 ਫੀਸਦੀ ਵਾਧਾ ਹੋਇਆ ਹੈ ।
ਪੀਲ ਪੁਲਿਸ ਦੇ Central Robbery Bureau ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਕਤ ਲੁਟੇਰਾ ਗਿਰੋਹ ਹਥਿਆਰਬੰਦ ਲੁੱਟ-ਮਾਰ ‘ਚ ਕਾਫੀ ਪ੍ਰਸਿੱਧ ਹੈ ਅਤੇ ਇਸਦੀਆਂ ਜੜਾਂ ਪੀਲ ਖੇਤਰ ਦੇ ਬਰੈਂਪਟਨ ਸ਼ਹਿਰ ‘ਚ ਹਨ ਪਰ ਇਹ ਕੈਨੇਡਾ ਦੇ ਵੱਡੇ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ ।