ਅਮਰੀਕਾ ‘ਚ ਰੀਅਲ ਅਸਟੇਟ ਏਜੰਟਾਂ ਦੀ ਕਮਾਈ ਨੂੰ ਲੱਗ ਸਕਦਾ ਹੈ ਵੱਡਾ ਖੋਰਾ
👉ਗਾਹਕਾਂ ਕੋਲੋਂ ਸਲਾਨਾਂ ਕਮਿਸ਼ਨ ਦੇ ਰੂਪ ‘ਚ ਕੀਤੇ ਵਸੂਲ ਜਾਂਦੇ 100 ਬਿਲੀਅਨ ‘ਚੋਂ 30 ਫੀਸਦੀ ਦੀ ਹੋ ਸਕਦੀ ਹੈ ਕਟੌਤੀ
👉1.6 ਮਿਲੀਅਨ ਰੀਅਲ ਅਸਟੇਟ ਏਜੰਟਾਂ ਦੀ ਕਮਾਈ ਹੋਈ ਸਕਦੀ ਹੈ ਬੰਦ
👉ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ National Association of Realtor ਨੂੰ 1.8 ਬਿਲੀਅਨ ਦਾ ਜੁਰਮਾਨਾ ਕੀਤਾ
ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)
ਕੈਨੇਡਾ ਦੇ ਨਾਲ ਸਾਂਝੀ ਧਰਤੀ ਵਾਲੇ ਮੁਲਖ ਅਮਰੀਕਾ ‘ਚ ਰੀਅਲ ਅਸਟੇਟ ਮਾਰਕੀਟ ‘ਚ ਆਉਣ ਵਾਲਾ ਸਮਾਂ ਰੀਅਲ ਅਸਟੇਟ ਏਜੰਟਾਂ ਲਈ ਵਧੀਆ ਨਹੀਂ ਹੈ । ਹਾਲ ‘ਚ ਹੀ ਅਮਰੀਕਾ ਦੀ ਇੱਕ ਅਦਾਲਤ ਨੇ ਨੈਸ਼ਨਲ ਅਸੋਸੀਏਸ਼ਨ ਆਫ ਰਿਐਲਟਰਸ ਨੂੰ ਘਰਾਂ ਦੀ ਖਰੀਦ-ਵੇਚ ‘ਚ ਗੈਰ-ਵਾਜ਼ਬ ਤਰੀਕੇ ਨਾਲ ਕਮਿਸ਼ਨ ਦੁਗਣਾ-ਤਿਗਣਾ ਕਰਨ ਦੇ ਮਾਮਲੇ ‘ਚ 1.78 ਬਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਹੈ । ਅਮਰੀਕਾ ਦੇ ਮਸੂਰੀ ਅਤੇ ਕੰਸਾਸ ਦੀ ਫੈਡਰਲ ਜਿਊਰੀ ਨੇ ਰੀਅਲ ਅਸਟੇਟ ਏਜੰਟਾਂ ਨੂੰ ਇਸ ਗੱਲ ਦਾ ਦੋਸ਼ੀ ਪਾਇਆ ਕਿ ਅਣਕਿਆਸਿਆ ਕਮਿਸ਼ਨ ਵਧਾ ਕਿ ਘਰਾਂ ਖਰੀਦ-ਵੇਚ ਨੂੰ ਮਹਿੰਗਾ ਕਰ ਦਿੱਤਾ ।
ਅਮਰੀਕਾ ਦੇ ਮਸੂਰੀ, ਕੰਸਾਸ ਅਤੇ ਇਲੇਨੁਆਇਸ ਸੂਬਿਆਂ ‘ਚ ਢਾਈ ਲੱਖ ਦੇ ਕਰੀਬ ਘਰਾਂ ਦੇ ਵਿਕਰੇਤਾ ਨੇ ਇਸ ਗੱਲ ਨੂੰ ਚੁਣੌਤੀ ਦਿੱਤੀ ਕਿ ਉਹਨਾਂ ਕੋਲੋਂ ਖਰੀਦਦਾਰਾਂ ਦੀ ਬਰੋਕਰੇਜ਼ ਨੂੰ ਕਮਿਸ਼ਨ ਅਦਾਲਤ ਕਰਨ ਲਈ ਮਜ਼ਬੂਰ ਕੀਤਾ ਗਿਆ ।
ਅਜੇ ਇਸ ਮਾਮਲੇ ‘ਚ ਅਦਾਲਤ ਦਾ ਟਰਾਇਲ ਦੋ ਹਫਤੇ ਹੋਰ ਚੱਲੇਗਾ , ਜਿਸ ਤੋਂ ਬਾਅਦ ਉਪਰੋਕਤ ਜੁਰਮਾਨਾ ਵਧਾ ਕਿ 5.3 ਬਿਲੀਅਨ ਕੀਤਾ ਜਾ ਸਕਦਾ ਹੈ ।
ਰੀਅਲ ਅਸਟੇਟ ਨੇ ਇਸ ਫੈਸਲੇ ਖਿਲਾਫ ਅਪੀਲ ਕਰਨ ਦਾ ਫੈਸਲਾ ਕੀਤਾ ਹੈ ।
ਦੂਜੇ ਪਾਸੇ ਘਰਾਂ ਦੀ ਖਰੀਦ-ਵੇਚ ਨੂੰ ਮਹਿੰਗੀ ਕਰਨ ਲਈ ਏਜੰਟਾਂ ਨੂੰ ਦੋਸ਼ੀ ਸਮਝਦਿਆਂ ਇੱਕ ਆਨ ਲਾਈਨ ਪੋਰਟਰਲ ਬਣਾਉਣ ਦੀ ਸੰਭਾਵਨਾ ਹੈ ਜਿਸ ਰਾਹੀਂ ਘਰਾਂ ਦੇ ਖਰੀਦਾਰ ਅਤੇ ਵੇਚਦਾਰ ਏਜੰਟਾਂ ਨੂੰ ਪਾਸੇ ਕਰਕੇ ਸਿੱਧਾ ਲੈਣ-ਦੇਣ ਕਰ ਸਕਣਗੇ ਅਤੇ ਏਜੰਟਾਂ ਦੀ ਬਜਾਏ ਸਿੱਧਾ ਸੌਦਾ ਕਰ ਸਕਣ ।
ਜੇ ਅਜਿਹਾ ਹੁੰਦਾ ਹੈ ਤਾਂ ਆਨ ਲਾਈਨ ਪੋਰਟਲ ਬਣਨ ਨਾਲ ਲੱਖਾਂ ਰੀਅਲ ਅਸਟੇਟ ਏਜੰਟਾਂ ਦੀ ਕਮਾਈ ਨੂੰ ਵੱਡਾ ਖੋਰਾ ਲੱਗ ਸਕਦਾ ਹੈ ।