ਨਵੇਂ ਮਹਿੰਗੇ ਵਹੀਕਲਾਂ ਦੇ ਗਾਹਕ ਬਣੇ ਚੋਰ
👉ਲੈਂਬਰਗਿਨੀ, ਫਰਾਰੀਆਂ ਪੋਰਚ ਗੱਡੀਆਂ ਨੂੰ ਹੱਥ ਫੇਰਿਆ
👉ਮਹਿੰਗੀਆਂ ਗੱਡੀਆਂ ਵਿਦੇਸ਼ਾਂ ‘ਚ ਲਿਜਾ ਕਿ ਵੇਚੀਆਂ
👉 1.6 ਮਿਲੀਅਨ ਦੀ ਗੱਡੀਆਂ ਬਰਾਮਦ
ਹਾਲਟਨ ਪੁਲਿਸ ਨੇ ਇੱਕ ਐਸੇ ਖ਼ਤਰਨਾਕ ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਡੀਲਰਾਂ ਕੋਲੋਂ ਜਾਅਲੀ ਗਾਹਕ ਬਣ ਕਿ ਮਹਿੰਗੀਆਂ ਗੱਡੀਆਂ ਫਰਜੀ ਤੌਰ ‘ਤੇ ਖਰੀਦ ਲੈਂਦੇ ਸਨ ਅਤੇ ਇਨ੍ਹਾਂ ਗੱਡੀਆਂ ਨੂੰ ਕੈਨੇਡਾ ਤੋਂ ਬਾਹਰ ਲਿਜਾ ਕਿ ਮਹਿੰਗੇ ਭਾਅ ਵੇਚ ਦਿੰਦੇ ਸਨ । ਹਾਲਟਨ ਪੁਲਿਸ ਵੱਲੋਂ “ਪ੍ਰੋਜੈਕਟ ਲਕਸ ” ਤਹਿਤ 1.6 ਮਿਲੀਅਨ ਦੀਆਂ ਮਹਿੰਗੀਆਂ ਕਾਰਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ‘ਚ ਲੈਂਬਰਗਿਨੀ, ਪੋਰਚ, ਅਤੇ ਫਰਾਰੀ ਵਰਗੀਆਂ ਬੇਸ਼ਕੀਮਤੀ ਗੱਡੀਆਂ ਸ਼ਾਮਿਲ ਹਨ ।
ਪੁਲਿਸ ਅਨੁਸਾਰ ਕਈ ਦੇਸ਼ਾਂ ‘ਚ ਫੈਲਿਆ ਹੋਇਆ ਇਹ ਚੋਰ ਗਿਰੋਹ ਬਹੁਤ ਹੀ ਚਲਾਕੀ ਜਾਅਲੀ ਗਾਹਕ ਬਣ ਕਿ ਡੀਲਰਸ਼ਿਪ ਤੋਂ ਮਹਿੰਗੀਆਂ ਕਾਰਾਂ ਖਰੀਦ ਕਿ ਅੱਗੋਂ ਅਮਰੀਕਾ ਅਤੇ ਹੋਰ ਦੇਸ਼ਾਂ ‘ਚ ਲਿਜਾ ਕਿ ਮਹਿੰਗੇ ਭਾਅ ਵੇਚ ਦਿੰਦੇ ਹਨ ।
ਹਾਲਟਨ ਪੁਲਿਸ ਦੇ ਇਸ ਪ੍ਰੋਜੈਕਟ ‘ਚ ਅਮਰੀਕਾ ਦਾ ਹੋਮਲੈਂਡ ਸਕਿਊਰਟੀ ਡਿਪਾਰਟਮੈਂਟ, ਨਿਊਯਾਰਕ ਅਤੇ ਨਿਊਜਰਸੀ ਦੀਆਂ ਬੰਦਰਗਾਹ ਅਥਾਰਟੀਆਂ, ਅਤੇ ਓਨਟਾਰੀਓ ਪੁਲਿਸ ਦਾ ਵੀ ਯੋਗਦਾਨ ਰਿਹਾ ਹੈ ।
ਹਾਲਟਨ ਪੁਲਿਸ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੇ ਵਹੀਕਲ ਵੇਚਣ ਸਮੇਂ ਨਕਲੀ ਖਰੀਦਦਾਰਾਂ ਤੋਂ ਸੁਚੇਤ ਰਹਿਣ ਜੋ ਫਰਜ਼ੀ ਅਦਾਇਗੀ ਦਿਖਾ ਸਕਦੇ ਹਨ । ਦੂਜੇ ਪਾਸੇ ਵੇਚਦਾਰਾਂ ਨੂੰ ਗਾਹਕ ਦਾ ਪੂਰਾ ਅਤਾ-ਪਤਾ ਅਤੇ ਪਹਿਚਾਣ ਪੱਤਰ ਚੈੱਕ ਕਰਨ ਦੀ ਅਪੀਲ ਕੀਤੀ ਹੈ ।
(ਗੁਰਮੁੱਖ ਸਿੰਘ ਬਾਰੀਆ)
#theftvehicles
(ਗੁਰਮੁੱਖ ਸਿੰਘ ਬਾਰੀਆ)