ਵਰਕਰਾਂ ਦਾ ਹੱਕ ਮਾਰਨ ਵਾਲੇ ਮਾਲਕਾਂ ‘ਤੇ ਸਖ਼ਤ ਹੋਵੇਗੀ ਓਨਟਾਰੀਓ। ਰੈਸਟੋਰੈਂਟਾਂ ਅਤੇ ਹੋਰ ਮਹਿਮਾਨ ਨਿਵਾਜ਼ੀ ਵਾਲੀਆਂ ਨੌਕਰੀਆਂ ‘ਚ ਨੁਕਸਾਨ ਬਦਲੇ ਵਰਕਰਾਂ ਦੀ ਤਨਖ਼ਾਹ ‘ਚੋਂ ਕਟੌਤੀ ਨਹੀਂ ਕਰ ਸਕਣਗੇ ਮਾਲਕ। ਕਰਮਚਾਰੀਆਂ ਦੀ ਟਿਪ ਸਿੱਧੀ ਉਨ੍ਹਾਂ ਦੇ ਅਕਾਊਂਟ ‘ਚ ਜਾਵੇਗੀ

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ਓਨਟਾਰੀਓ ਸਰਕਾਰ ਜਲਦੀ ਹੀ ਅਜਿਹਾ ਬਿੱਲ ਪਾਰਲੀਮੈਂਟ ‘ਚ ਲਿਆ ਰਹੀ ਹੈ ਜਿਸ ਤਹਿਤ ਰੈਸਟੋਰੈਂਟਾਂ, ਗੈਸ ਸਟੇਸ਼ਨਾਂ ਅਤੇ ਹੋਰ ਮਹਿਮਾਨ ਨਿਵਾਜ਼ੀ ਵਾਲੀਆਂ ਨੌਕਰੀਆਂ ਕਰਨ ਵਾਲੇ ਵਰਕਰਾਂ ਦੀ ਤਨਖ਼ਾਹ ‘ਚੋਂ ਕਟੌਤੀਆਂ ਕਰਨ ‘ਤੇ ਸਖ਼ਤੀ ਨਾਲ ਰੋਕ ਲਗਾਏਗੀ । ਇਸਤੋਂ ਇਲਾਵਾ ਇਨ੍ਹਾਂ ਨੌਕਰੀਆਂ ‘ਚ ਵਰਕਰਾਂ ਨੂੰ ਮਿਲਣ ਵਾਲੀ ਟਿਪ ਸੰਬੰਧੀ ਵੀ ਸਰਕਾਰ ਇਹ ਗੱਲ ਯਕੀਨੀ ਬਣਾਏਗੀ ਕਿ ਮਿਲਣ ਵਾਲੀ ਟਿਪ ‘ਤੇ ਵਰਕਰ ਦੀ ਪਹੁੰਚ ਅਤੇ ਹੱਕ ਹੋਵੇ ।

ਓਨਟਾਰੀਓ ਦੇ ਲੇਬਰ ਮੰਤਰੀ ਡੇਵਿਡ ਪਿਸ਼ਨੀ ਵੱਲੋਂ ਸੰਬੰਧੀ ਇੱਕ ਬਿੱਲ ਅੱਜ-ਭਲਕ ਓਨਟਾਰੀਓ ਦੀ ਪਾਰਲੀਮੈਂਟ ‘ਚ ਪੇਸ਼ ਕੀਤਾ ਜਾਣਾ ਹੈ । ਜੇ ਇਹ ਬਿੱਲ ਪਾਸ ਹੁੰਦਾ ਹੈ ਤਾਂ ਉਹਨਾਂ ਕੁਝ ਕੁ ਰੈਸਟੋਰੈਂਟ ਮਾਲਕਾਂ ਅਤੇ ਹੋਰ ਮਹਿਮਾਨ ਨਿਵਾਜ਼ੀ ਵਾਲੇ ਕੁਝ ਕਾਰੋਬਾਰੀਆਂ ‘ਤੇ ਸਰਕਾਰ ਸਿਕੰਜਾ ਕੱਸੇਗੀ ਜੋ ਛੋਟੇ ਮੋਟੇ ਨੁਕਸਾਨ ਦੀ ਪੂਰਤੀ ਲਈ ਵਰਕਰਾਂ ਦੀ ਤਨਖਾਹ ‘ਚੋਂ ਕਟੌਤੀਆਂ ਕਰ ਲੈਂਦੇ ਹਨ ।

ਅੱਜ ਇਸ ਸੰਬੰਧੀ ਗੱਲਬਾਤ ਕਰਦਿਆਂ ਲੇਬਰ.ਮੰਤਰੀ ਨੇ ਕਿਹਾ ਹੈ ਕਿ ਅਜਿਹੇ ਵਰਤਾਰੇ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ