ਤਾਂ ਕਿ ਹੋਰ ਭਵਦੀਪ ਆਪਣੀ ਜਾਨ ਨਾ ਗਵਾ ਲਵੇ

#ਕੈਨੇਡਾ_BMW_ਸਟੂਡੈਂਟ_ਖੁਦਕੁਸ਼ੀ

ਕਹਿਣ ਨੂੰ ਜਾਂ ਲਿਖਣ ਨੂੰ ਮਨ ਨੀ ਕਰਦਾ ਹੁੰਦਾ ਕਿਉਂਕਿ ਸੱਚਾਈ ਲਿਖਣ ਨਾਲ ਜਾਂ ਚੰਗੀ ਗੱਲ ਲਿਖਣ ਨਾਲ ਲੋਕਾਂ ਨੂੰ ਤਕਲੀਫ ਹੋ ਜਾੰਦੀ ਤੇ ਕਈ ਵਾਰ ਬਿਨਾਂ ਵਜਾ ਤੋਂ ਖਹਿਬੜ ਵੀ ਸ਼ੁਰੂ ਹੋ ਜਾੰਦੀ ਪੋਸਟ ਨੂੰ ਲੈ ਕੇ।ਪਰ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਜਾਂ ਕੋਈ ਕੌੜੀ ਸੱਚਾਈ ਅੱਖਾਂ ਸਾਹਮਣੇ ਦੇਖਦੇ ਆਂ ਤਾਂ ਚੁੱਪ ਰਹਿਣਾ ਵੀ ਔਖਾ ਹੋ ਜਾੰਦਾ।

ਲੰਘੇ ਦਿਨੀਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਵਾਲੇ ਪੰਜਾਬੀ ਸਟੂਡੈਂਟ ਨੇ ਖੁਦਕੁਸ਼ੀ ਕਰ ਲਈ ਹੈ।ਕਾਰਣ ਇਹ ਬਣਿਆ ਕਿ ਉਸ ਨੌਜਵਾਨ ਨੇ ਵੀ ਕਈ ਹੋਰਾਂ ਵਾਂਗ ਬੱਸ ਛੇਤੀ ਛੇਤੀ ਆਵਦਾ ਮਹਿੰਗੀ ਗੱਡੀ ਰੱਖਣ ਦਾ ਸੌਂਕ ਪੂਰਾ ਕਰਨ ਲਈ ਜਾਂ ਕਈਆਂ ਦੀ ਤੜਿ ਭੰਨਣ ਲਈ ਜਾਂ ਕਹਿ ਲੳ ਕਿਸੇ ਦੇ ਲੱਤ ਉੱਤੇ ਰੱਖਣ ਲਈ ਮਹਿੰਗੀ ਕਾਰ BMW ਖਰੀਦ ਲਈ।ਇਹ ਕਾਰ ਵੱਡੀਆਂ ਵਿਆਜ ਦਰਾਂ ਅਤੇ ਕਮਾਈ ਤੋਂ ਵੱਡੀਆਂ ਕਿਸ਼ਤਾਂ ਕਾਰਣ ਉਸ ਨੌਜਵਾਨ ਲਈ ਜੀਅ ਦਾ ਜੰਜਾਲ ਬਣ ਗਈ।ਜਦੋਂ ਵੱਡੀਆਂ ਕਿਸ਼ਤਾਂ ਦੇਣ ਤੋਂ ਅਸੱਮਰਥ ਨੌਜਵਾਨ ਦੀ ਸਥਿਤੀ ਕੜੱਕੀ ਵਿੱਚ ਫਸ ਗਈ ਤੇ ਡਿਫਾਲਟਰ ਦੇ ਰੂਪ ਤੋਂ ਬਚਣ ਲਈ ਜਦੋਂ ਉਸ ਨੌਜਵਾਨ ਨੇ ਇਹ ਗੱਡੀ ਵਾਪਿਸ ਕਰਨ ਦਾ ਇਰਾਦਾ ਬਣਾਇਆ ਤਾਂ ਡੀਲਰਸ਼ਿਪ ਵਾਲਿਆਂ ਨੇ ਗੱਡੀ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ ਜਾਂ ਉਸਦਾ ਮੁੱਲ ਘਟਾ ਕੇ ਰੱਖਣ ਦੀ ਗੱਲ ਕੀਤੀ।ਜਿਸ ਨਾਲ ਨੌਜਵਾਨ ਬਹੁਤ ਵੱਡੇ ਘਾਟੇ ਚ ਜਾ ਰਿਹਾ ਸੀ ਤਾਂ ਪ੍ਰੇਸ਼ਾਨ ਹੋਏ ਨੌਜਵਾਨ ਨੇ ਆਤਮਹੱਤਿਆ ਕਰ ਲਈ।

ਸੋ ਮੇਰੀ ਬੇਨਤੀ ਹੀ ਹੈ ਸਟੂਡੈਂਟਾ ਅਤੇ ਉਹਨਾਂ ਦੇ ਮਾਪਿਆਂ ਨੂੰ ਕਿ ਮਹਿੰਗੀ ਜਾ ਸਸਤੀ ਕਾਰ ਖਰੀਦਣ ਤੋਂ ਪਹਿਲਾਂ ਆਵਦੀ ਜੇਬ ਤੇ ਕਮਾਈ ਵੱਲ ਜਰੂਰ ਦੇਖੋ।ਇਹ ਜਰੂਰ ਦੇਖੋ ਕਿ ਕੀ ਤੁਸੀਂ ਜਿਹੜੀ ਕਾਰ ਲੈ ਰਹੇ ਹੋ ਉਹਦੀ ਕੀਮਤ ਕਿੰਨੀ ਹੈ ,ਉਸ ਤੇ ਵਿਆਜ ਕਿੰਨਾ ਲੱਗ ਰਿਹਾ ਹੈ,ਉਸ ਦੀਆਂ ਕਿਸ਼ਤਾਂ ਕਿੰਨੀਆਂ ਬਣ ਰਹੀਆਂ ਹਨ ਤੇ ਕਿਸ਼ਤਾਂ ਦਾ ਟੋਟਲ ਕਿੰਨਾ ਬਣ ਰਿਹਾ ਹੈ।ਤਾਂ ਜੋ ਤੁਹਾਨੂੰ ਗੱਡੀ ਦੀ ਅਸਲ ਕੀਮਤ ਤੇ ਕਿਸ਼ਤਾਂ ਸਣੇ ਕੀਮਤ ਦੇ ਵਿਚਕਾਰ ਦਾ ਫਰਕ ਪਤਾ ਲੱਗ ਸਕੇ ਕਿ ਤੁਸੀਂ ਗੱਡੀ ਦੀ ਕੀਮਤ ਤੇ ਵਿਆਜ ਕਿੰਨਾ ਭਰ ਰਹੇ ਹੋ।ਬਹੁਤੇ ਸਟੂਡੈਂਟ ਬੇਲੋੜੀਆਂ ਰੀਸੋ ਰੀਸ ਗੱਡੀਆਂ ਲੈ ਕੇ ਗੱਡੀ ਦੀ ਕੀਮਤ ਦੇ ਲਗਭਗ ਦਾ ਬਰਾਬਰ ਵਿਆਜ ਭਰ ਰਹੇ ਹਨ ਜੋ ਬਾਅਦ ਚ ਕਿਸ਼ਤ ਭਰਨ ਤੋਂ ਅਸਮੱਰਥ ਹੋ ਕੇ ਗੱਡੀ ਘਾਟਾ ਖਾ ਕੇ ਵਾਪਿਸ ਵੇਚ ਵੀ ਦਿੰਦੇ ਹਨ।ਮਾਪਿਆਂ ਨੂੰ ਵੀ ਬੇਨਤੀ ਹੈ ਕਿ ਪਿੰਡ ਤੇ ਰਿਸ਼ਤੇਦਾਰਾਂ ਚ ਫੁਕਰੀ ਮਾਰਨ ਦੀ ਬਜਾਇ ਤੁਸੀਂ ਹੀ ਹਿਸਾਬ ਲਾ ਲਿਆ ਕਰੋ ਕਿ ਸਾਡੇ ਜਵਾਕ ਨੇ ਜਿਹੜੀ ਚੀਜ ਲਈ ਕੀ ਉਹ ਆਵਦੀ ਕਮਾਈ ਚ ਉਸ ਕਾਰ ਦੇ ਖਰਚੇ ਭਰ ਸਕੂਗਾ।ਪਿੰਡਾਂ ਚ ਫੁਕਰੀਆਂ ਮਾਰਨ ਦੀ ਥਾਂ ਆਵਦੇ ਜਵਾਕਾਂ ਦੇ ਬੈਂਕ ਅਕਾਊਂਟ ਦੀ ਡਿਟੇਲ ਮੰਗਵਾ ਲਿਆ ਕਰੋ ਕਿ ਉਹ ਕੀ ਕਮਾ ਰਿਹਾ ਹੈ ਤੇ ਕਿੱਥੋਂ ਕਮਾ ਰਿਹਾ ਹੈ ।ਕਿੰਨਾ ਕੰਮ ਕਰ ਰਿਹਾ ਹੈ।ਤਾਂ ਜੋ #ਭਵਦੀਪ ਵਰਗੀਆਂ ਘਟਨਾਵਾਂ ਤੋਂ ਬਚਾਅ ਕੀਤਾ ਜਾ ਸਕੇ ਤੇ ਬੱਚੇ ਬੇਲੋੜੇ ਕਰਜੇ ਦੇ ਬੋਝ ਤੋਂ ਵੀ ਬਚ ਸਕਣ।।