👉458 ਮਿਲੀਅਨ ਦੇ ਸਬਸਿਡੀ ਕਲੇਮਾਂ ਨੂੰ ਅਯੋਗ ਕਰਾਰ ਦਿੱਤਾ
👉CRA ਨੇ ਕਿਹਾ ਪੜਤਾਲ ਹਾਲੇ ਜਾਰੀ ਰਹੇਗੀ
ਕਰੋਨਾ ਦੌਰਾਨ ਫੈਡਰਲ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ Wage Subsidy ਤਹਿਤ ਦਿੱਤੇ ਗਏ 100 ਬਿਲੀਅਨ ਡਾਲਰ ਦੀ ਪੜਤਾਲ ਕਰਦਿਆਂ ਕੈਨੇਡਾ ਰੈਵੇਨਿਊ ਏਜੰਸੀ ਨੇ 458 ਮਿਲੀਅਨ ਦੇ ਕਲੇਮ ਰੱਦ ਕਰ ਦਿੱਤੇ ਹਨ । ਭਾਵ ਕਾਰੋਬਾਰੀਆਂ ਵੱਲੋਂ ਇਹ ਪੈਸਾ ਗੈਰ-ਵਾਜ਼ਬ ਤੌਰ ‘ਤੇ ਲਈ ਗਈ ਹੈ ।
ਕੈਨੇਡਾ ਰੈਵੇਨਿਊ ਨੇ ਕਿਹਾ ਹੈ ਕਿ ਅਜੇ ਇਹ ਪੜਤਾਲ ਜਾਰੀ ਹੈ ਅਤੇ ਬਹੁਤ ਸਾਰੇ ਕਾਰੋਬਾਰੀ ਅਜਿਹੇ ਹਨ ਜੋ ਇਹ ਸਹਾਇਤਾ ਰਾਸ਼ੀ ਲੈਣ ਦੇ ਯੋਗ ਨਹੀਂ ਸਨ ।
ਦੱਸਣਯੋਗ ਹੈ ਕਿ ਕਰੋਨਾ ਦੌਰਾਨ ਫੈਡਰਲ ਸਰਕਾਰ ਵੱਲੋਂ ਕਾਰੋਬਾਰ ਚਲਦੇ ਰੱਖਣ ਲਈ ਕਾਰੋਬਾਰੀ ਦੇ ਕਰਮਚਾਰੀ ਦੀ ਤਨਖ਼ਾਹ ਦਾ 75 ਫੀਸਦੀ ਹਿੱਸਾ ਸਰਕਾਰ ਵੱਲੋ। ਦੇਣ ਦਾ ਐਲਾਨ ਕੀਤਾ ਗਿਆ ਸੀ ।
(ਗੁਰਮੁੱਖ ਸਿੰਘ ਬਾਰੀਆ)