👉2024 ਤੱਕ ਹਜ਼ਾਰ ਦੇ ਕਰੀਬ ਕਾਮੇ ਵਿੰਡਸਰ ਪੁੱਜਣ ਦੀ ਸੰਭਾਵਨਾ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)
ਪਿੱਛਲੇ ਸਾਲ ਵਿੰਡਸਰ ‘ਚ ਬੈਟਰੀਆਂ ਬਣਾਉਣ ਵਾਲੀ ਕੰਪਨੀ STENLLANTIS ਨੂੰ ਦੁਬਾਰਾ ਪੈਰਾਂ ਸਿਰ ਕਰਨ ਲਈ ਫੈਡਰਲ ਸਰਕਾਰ ਵੱਲੋਂ ਟੈਕਸ ਦਾਤਿਆਂ ਦੀ ਵੱਡੀ ਰਕਮ ਭਾਵ 15 ਬਿਲੀਅਨ ਡਾਲਰ ਫੈਡਰਲ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਦਿੱਤਾ ਗਿਆ ਜਿਸ ਤਹਿਤ ਕੰਪਨੀ ਵੱਲੋਂ ਆਉਣ ਵਾਲੇ 10 ਸਾਲਾਂ ‘ਚ ਹਜ਼ਾਰਾਂ ਬੈਟਰੀਆਂ ਦਾ ਨਿਰਮਾਣ ਕਰਨਾ ਹੈ ।
ਇਸ ਮੌਕੇ ਸਰਕਾਰ ਵੱਲੋਂ.ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਕਤ ਪਲਾਂਟ ਚੱਲਣ ਨਾਲ ਹਜਾਰਾਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਕੈਨੇਡੀਅਨ ਵਰਕਰਾਂ ਨੂੰ ਰੁਜ਼ਗਾਰ ਮਿਲੇਗਾ ।
ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਵੱਲੋਂ ਕੈਨੇਡਾ ਤੋਂ ਕਾਮੇ ਰੱਖਣ ਦੀ ਬਜਾਏ ਦੱਖਣੀ ਕੋਰੀਆ ਤੋਂ ਹਜਾਰਾਂ ਆਰਜੀ ਕਾਮੇ ਮੰਗਵਾਏ ਜਾ ਰਹੇ ਹਨ ਜਿਨਾਂ ਦੀ ਇਮੀਗਰੇਸ਼ਨ ਵਿੰਡਸਰ ਸ਼ਹਿਰ ‘ਚ ਸ਼ੁਰੂ ਹੋ ਚੁੱਕੀ ਹੈ।