ਗੁਰਸਿੱਖ ਪਰਿਵਾਰ ‘ਤੇ ਜਾਨਲੇਵਾ ਹਮਲੇ ਤੋਂ ਪੁਲਿਸ ਨੂੰ ਕੈਲੇਡਨ ‘ਚ ਸੜਿਆ ਹੋਇਆ ਵਹੀਕਲ ਮਿਲਿਆ  👉ਕਾਲੇ ਪਿੱਕ ਅੱਪ ਟਰੱਕ ‘ਚ ਸਵਾਰ ਹੋ ਪੱਛਮ ਵੱਲ ਭੱਜਿਆ ਹਮਲਾਵਰ 

ਗੁਰਸਿੱਖ ਪਰਿਵਾਰ ‘ਤੇ ਜਾਨਲੇਵਾ ਹਮਲੇ ਤੋਂ ਪੁਲਿਸ ਨੂੰ ਕੈਲੇਡਨ ‘ਚ ਸੜਿਆ ਹੋਇਆ ਵਹੀਕਲ ਮਿਲਿਆ

👉ਕਾਲੇ ਪਿੱਕ ਅੱਪ ਟਰੱਕ ‘ਚ ਸਵਾਰ ਹੋ ਪੱਛਮ ਵੱਲ ਭੱਜਿਆ ਹਮਲਾਵਰ

👉ਪੁਲਿਸ ਨੇ ਜਾਣਕਾਰੀ ਦੇਣ ਲਈ ਆਮ ਲੋਕਾਂ ਦਾ ਸਹਿਯੋਗ ਮੰਗਿਆ

ਬੀਤੇ ਦਿਨ ਕੈਲਡਨ ‘ਚ ਗ੍ਰਿਫ਼ਤਾਰ ਗੁਰਸਿੱਖ ਪਰਿਵਾਰ ‘ਤੇ ਕੀਤਾ ਗਿਆ ਜਾਨਲੇਵਾ ਹਮਲਾ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਸਨ, ਇਸ ਸਬੰਧੀ ਪੁਲਿਸ ਨੇ ਕੁਝ ਖੁਲਾਸੇ ਕੀਤੇ ਹਨ ਅਤੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ ।

ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ‘ਚ ਕਈ ਹਮਲਾਵਰ ਸ਼ਾਮਿਲ ਹਨ ਅਤੇ ਇੱਕ ਹਮਲਾਵਰ ਨੂੰ ਕਾਲੇ ਪਿੱਕਅਪ ਟਰੱਕ ‘ਚ ਵਾਰਦਾਤ ਵਾਲੀ ਥਾਂ ਤੋਂ ਮੇਅਫੀਲਡ ਦੇ ਪੱਛਮ ਵੱਲ ਜਾਂਦਿਆਂ ਦੇਖਿਆ ਗਿਆ ਹੈ ।

ਪੁਲਿਸ ਨੂੰ ਕੈਲੇਡਨ ਦੇ Old School&Credit Road ‘ਤੇ ਸੜਿਆ ਹੋਇਆ ਵਹੀਕਲ ਮਿਲਿਆ ਹੈ । ਪੁਲਿਸ ਅਨੁਸਾਰ ਇਸ ਵਹੀਕਲ ਦਾ ਸੰਬੰਧ ਉਕਤ ਵਾਰਦਾਤ ਨਾਲ ਹੋ ਸਕਦਾ ਹੈ ।

ਪੁਲਿਸ ਨੇ ਇਸ ਵਹੀਕਲ ਸੰਬੰਧੀ ਅਆਮ ਲੋਕਾਂ ਦਾ ਸਹਿਯੋਗ ਮੰਗਿਆ ਹੈ ਕਿ ਜੇਕਰ ਕਿਸੇ ਕੋਲ ਇਸ ਸੰਬੰਧੀ ਡੈਸ਼ ਕੈਮ ਦੀ ਵੀਡੀਓ ਜਾਂ ਹੋਰ ਸਬੂਤ ਹੋਵੇ ਤਾਂ ਉਹ ਓਨਟਾਰੀਓ ਪੁਲਿਸ ਨਾਲ ਫੋਨ ਨੰਬਰ 1-888-320-1122 ‘ਤੇ ਸੰਪਰਕ ਕਰੇ ।

(ਗੁਰਮੁੱਖ ਸਿੰਘ ਬਾਰੀਆ)