ਗੁਰਵਿੰਦਰ ਸਿੰਘ ਦੇ ਸ਼ੱਕੀ ਕਾਤਲਾਂ ‘ਚੋਂ ਇੱਕ ਦੀ ਹੋਈ ਗ੍ਰਿਫ਼ਤਾਰੀ

ਗੁਰਵਿੰਦਰ ਸਿੰਘ ਦੇ ਸ਼ੱਕੀ ਕਾਤਲਾਂ ‘ਚੋਂ ਇੱਕ ਦੀ ਹੋਈ ਗ੍ਰਿਫ਼ਤਾਰੀ

ਮਿਸੀਸਾਗਾ ‘ਚ 9 ਜੁਲਾਈ ਨੂੰ ਨੌਜਵਾਨ ਗੁਰਵਿੰਦਰ ਨਾਥ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਕਤਲ ਦੇ ਦੋਸ਼ਾਂ ‘ਚ ਪੀਲ ਪੁਲਿਸ ਵੱਲੋਂ ਇੱਕ ਅੱਲ੍ਹੜ ਉਮਰਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਇਸ ਕਥਿੱਤ ਹਮਲਾਵਰ ਦੀ ਉਮਰ 18 ਸਾਲ ਤੋਂ ਘੱਟ ਹੈ। ਪੀਲ ਪੁਲਿਸ ਨੇ ਉਕਤ ਸ਼ੱਕੀ ਹਮਲਾਵਰ ‘ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਸੈਕਿੰਡ ਹਨ । ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਹਮਲਾਵਰ ਦੀ ਕੋਰਟ ‘ਚ ਪੇਸ਼ੀ ਕੁਝ ਦਿਨਾਂ ਤੱਕ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਗੁਰਵਿੰਦਰ ਸਿੰਘ ਜੋ ਕਿ ਫੂਡ ਦੀ ਡਲਿਵਰੀ ਦਾ ਕੰਮ ਕਰਦਾ ਸੀ , 9 ਜੁਲਾਈ ਦੀ ਰਾਤ ਮਿਸੀਸਾਗਾ ‘ਚ ਇੱਕ ਘਰ ‘ਚ ਫੂਡ ਦੀ ਡਲਿਵਰੀ ਕਰਨ ਗਿਆ। ਪਰ ਕੁਝ ਹਮਲਾਵਰਾਂ ਉਸਦੀ ਕਾਰ ਲੁੱਟਣ ਦੇ ਇਰਾਦੇ ਨਾਲ ਉਸ ਉਪਰ ਹਮਲਾ ਕਰ ਦਿੱਤਾ ਜਿਸ ਦੋਰਾਨ ਬੇਰਹਿਮੀ ਨਾਲ ਕੀਤੀ ਗਈ ਟ।ਕੁੱਟਮਾਰ ਕਾਰਨ ਗੁਰਵਿੰਦਰ ਨਾਥ ਦੀ ਮੌਤ ਹੋ ਗਈ ਸੀ ।

(ਗੁਰਮੁੱਖ ਸਿੰਘ ਬਾਰੀਆ)

Canada