ਸੈਸਕੈਚਵਨ ‘ਚ ਭਿਆਨਕ ਟਰੱਕ ਹਾਦਸੇ ਦੇ ਦੋਸ਼ੀ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਖਿਲਾਫ ਅਪੀਲ ਅਦਾਲਤ ਵੱਲੋਂ ਰੱਦ
👉2018 ‘ਚ ਵਾਪਰੇ ਟਰੱਕ ਹਾਦਸੇ ‘ਚ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀਆਂ ਜਾਨਾ ਗਈਆਂ ਸਨ
ਸੈਸਕੈਚਵਨ ‘ਚ ਇੱਕ ਜਾਨਲੇਵਾ ਸੜਕ ਹਾਦਸੇ ਜਿੰਮੇਵਾਰ ਠਹਿਰਾਏ ਜਸਕੀਰਤ ਸਿੱਧੂ ਦੀ ਭਾਰਤ ਵਾਪਸ ਭੇਜਣ ਦੇ ਫੈਸਲੇ ਖਿਲਾਫ ਪਾਈ ਗਈ ਅਪੀਲ ਅਦਾਲਤ ਨੇ ਅੱਜ ਰੱਦ ਕਰ ਦਿੱਤੀ ਹੈ । ਦੱਸਣਯੋਗ ਹੈ ਕਿ 2018 ‘ਚ ਸੈਸਕੈਚਵਨ ਦੇ ਸ਼ਹਿਰ ਟਿੱਸਡੇਲ ‘ਚ ਵਾਪਰੇ ਇਸ ਟਰੱਕ ਹਾਦਸੇ ‘ਚ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀਆਂ ਜਾਨਾ ਚਲੇ ਗਈਆਂ ਸਨ ਅਤੇ 13 ਹੋਰ ਜਖ਼ਮੀ ਹੋ ਗਏ ਸਨ ।
ਜਸਕੀਰਤ ਸਿੱਧੂ ਨੂੰ ਇਸ ਮਾਮਲੇ ‘ਚ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ । ਸਿੱਧੂ ਇਸ ਸਾਲ ਦੇ ਸ਼ੁਰੂ ‘ਚ ਜਮਾਨਤ ਹੋ ਗਈ ਸੀ । ਹੁਣ ਜਸਕੀਰਤ ਸਿੱਧੂ ਖਿਲਾਫ ਕੈਨੇਡਾ ਬਾਰਡਰ ਸੁਰੱਖਿਆ ਫੋਰਸ ਨੇ ਡਿਪੋਰਟੇਸ਼ਨ ਦੀ ਸ਼ਿਫਾਰਿਸ਼ ਕੀਤੀ ਹੈ ਜਿਸ ਖਿਲਾਫ ਸਿੱਧੂ ਨੇ ਪਟੀਸ਼ਨ ਪਾਈ ਸੀ , ਜਿਹੜੀ ਅਦਾਲਤ ਨੇ ਹੁਣ ਰੱਦ ਕਰ ਦਿੱਤੀ ਹੈ ।
2018 ‘ਚ ਸਿੱਧੂ ਉਕਤ ਸ਼ਹਿਰ ‘ਚ ਆਪਣਾ ਟਰੱਕ ਲੈ ਕਿ ਜਾ ਰਿਹਾ ਸੀ ਤਾਂ ਉਹ ਰੋਡ ਸਟਾਪ ਸਾਈਨ ‘ਤੇ ਨਹੀਂ ਰੁਕਿਆ ਸਿੱਟੇ ਵਜੋਂ ਸਿੱਧੂ ਦਾ ਟਰੱਕ ਇੱਕ ਬੱਸ ‘ਚ ਜਾ ਟਕਰਾਇਆ ਜਿਸ ‘ਚ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਵਾਰ ਸਨ ।
(Gurmukh Singh Baria)