ਕਿੳਬੈੱਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ‘ਚ ਕੀਤਾ ਵਾਧਾ । ਪਹਿਲਾਂ ਵਸੂਲ ਕੀਤੀ ਜਾਂਦੀ 9,000 ਡਾਲਰ ਫੀਸ ਦੇ ਮੁਕਾਬਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਅਦਾ ਕਰਨੀ ਪਵੇਗੀ 12,000 ਟਿਊਸ਼ਨ ਫੀਸ । ਸਰਕਾਰ ਦਾ ਇਸ ਫੀਸ ਨੂੰ 17,000 ਕਰਨ ਦਾ ਇਰਾਦਾ ਸੀ ਪਰ ਹਾਲੇ ਕੁਝ ਇਹ ਫੈਸਲਾ ਟਲ ਗਿਆ ਹੈ । ਇਹ ਵਾਧਾ ਵਿਦਿਆਰਥੀਆਂ ਦੀ ਕੁੱਲ ਫੀਸਦੀ ਦਾ 30 ਫੀਸਦੀ ਬਣਦਾ ਹੈ ।
ਦੱਸਣਯੋਗ ਹੈ ਕਿ ਕਿੳਬੈੱਕ ਨੇ ਕਿਹਾ ਸੀ ਕਿ ਵਧੀ ਹੋਈ ਮਹਿੰਗਾਈ ਕਾਰਨ ਖਰਚਿਆਂ ਨੂੰ ਪੂਰਾ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ 17000 ਹਜਾਰ ਕੀਤੀ ਜਾਵੇਗੀ ।
(ਗੁਰਮੁੱਖ ਸਿੰਘ ਬਾਰੀਆ)