ਇੱਕ ਸੁਰੱਖਿਅਤ ਦੇਸ਼ ‘ਚ ਆਪਣੇ ਬੱਚਿਆਂ ਨੂੰ ਮਿਲਣ ਆਏ ਗੁਰਸਿੱਖ ਜੋੜੇ ਨਾਲ ਇਹ ਹੋਣੀ ਕਿਉਂ ਵਾਪਰੀ –

ਇੱਕ ਸੁਰੱਖਿਅਤ ਦੇਸ਼ ‘ਚ ਆਪਣੇ ਬੱਚਿਆਂ ਨੂੰ ਮਿਲਣ ਆਏ ਗੁਰਸਿੱਖ ਜੋੜੇ ਨਾਲ ਇਹ ਹੋਣੀ ਕਿਉਂ ਵਾਪਰੀ –

ਕਦ ਸੁਲਝੇਗੀ ਇਸ ਹਿਰਦੇਵੇਦਕ ਕਾਂਡ ਦੀ ਉਲਝੀ ਗੁੱਥੀ

👉ਕੀ ਗੋਲੀ ਕਾਂਡ ਤੋਂ ਪਹਿਲਾਂ ਪੁਲਿਸ ਉਕਤ ਘਰ ‘ਚ ਕਿਸੇ ਜਾਂਚ ਲਈ ਗਈ ਸੀ ?

20 ਨਵੰਬਰ ਨੂੰ ਏਅਰਪੋਰਟ ਅਤੇ ਮੇਅਫੀਲਡ ‘ਤੇ ਸਥਿੱਤ ਇੱਕ ਘਰ ‘ਚ ਵਾਪਰੀ ਹਿਰਦੇਵੇਦਕ ਅਤੇ ਦਰਦਨਾਕ ਘਟਨਾ ਨੇ ਸਾਰੇ ਭਾਈਚਾਰੇ ‘ਚ ਸਨਸਨੀ ਫੈਲਾ ਕਿ ਰੱਖ ਦਿੱਤੀ ਜਦੋਂ ਉਕਤ ਘਰ ‘ਚ ਕਿਸੇ ਅਗਿਆਤ ਹਮਲਾਵਰ ਨੇ ਦਾਖਲ ਹੋ ਕਿ ਅੰਨੇਵਾਹ ਗੋਲੀਆਂ ਚਲਾ ਕਿ 57 ਸਾਲਾ ਗੁਰਸਿੱਖ ਵਿਅਕਤੀ ਜਗਤਾਰ ਸਿੰਘ ਅਤੇ ਉਸਦੀ ਪਤਨੀ ਹਰਭਜਨ ਕੌਰ (55) ਨੂੰ ਛਲਣੀ ਕਰ ਦਿੱਤਾ । ਜਗਤਾਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ 13 ਦਿਨ ਬਾਅਦ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਗਈ। ਉਨ੍ਹਾਂ ਦੀ ਧੀ ਅਜੇ ਵੀ ਹਸਪਤਾਲ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ ।

ਗੁਰਸਿੱਖ ਜੋੜੇ ਦੇ ਪੁੱਤਰ ਨੇ ਟੋਰਾਂਟੋ ਸਟਾਰ ਨੂੰ ਦੱਸਿਆ ਕਿ ਇਹ ਘਿਨੌਣਾ ਹਮਲਾ ਉਹਨਾਂ ਦੀ ਸਮਝ ਤੋੰ ਬਾਹਰ ਹੈ । ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਮਿਲਣ ਆਏ ਸਨ ਜੋ ਪੰਜਾਬ ‘ਚ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਸਨ ।

ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਤੱਕ ਵੀ ਨਹੀਂ ਸੀ ਕਿ ਕੋਈ ਅਣਹੋਣੀ ਉਨ੍ਹਾਂ ਨੂੰ ਵਿਦੇਸ਼ ‘ਚ ਉਡੀਕ ਰਹੀ ਹੈ ।

ਪਰਿਵਾਰ ਦਾ ਕਹਿਣਾ ਹੈ “ਸਾਡਾ ਕਿਸੇ ਮਸਲੇ ਨਾਲ ਕੋਈ ਸੰਬੰਧ ਨਹੀਂ ” । ਓਨਟਾਰੀਓ ਪੁਲਿਸ ਹਾਲੇ ਤੱਕ ਇਸ ਮਾਮਲੇ ਦੀ ਬਹੁਪੱਖੀ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ , ਪਰ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਇਹ ਮਾਮਲਾ ਗਲਤ ਪਹਿਚਾਣ ਦੇ ਅਧਾਰ ‘ਤੇ ਕਤਲ ਕਰਨ ਦਾ ਹੋ ਸਕਦਾ ਹੈ ਪਰ ਸਵਾਲ ਇਹੀ ਹੈ ਕਿ ਹਮਲਾਵਰ ਕਿਸ ਨੂੰ ਮਾਰਨ ਲਈ ਉਕਤ ਘਰ ‘ਚ ਆਏ ਸਨ ?

ਨਿੱਜੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਉਕਤ ਘਰ ਗੋਲੀ ਚੱਲਣ ਦੀ ਘਟਨਾ ਇੱਕ ਲੜੀਵਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਦੀ ਇੱਕ ਕੜੀ ਹੀ ਹੈ । ਦਰਅਸਲ ਨਵੰਬਰ ਮਹੀਨੇ ਹੀ ਮਿਲਟਨ ਦੇ ਇੱਕ ਟਰੱਕ ਯਾਰਡ ‘ਚ ਹਮਲਾਵਰਾਂ ਨੇ ਸਕਿਊਰਟੀ ਗਾਰਡ ਦੀ ਡਿਊਟੀ ਕਰ ਰਹੇ ਨੌਜਵਾਨ ਜੁਗਰਾਜ ਸਿੰਘ ਦੀ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੀ ਪਰ ਇਸੇ ਕੰਪਨੀ ਦੇ ਮਾਲਕਾਂ ਘਰ ਦੇ ਬਾਹਰ ਵੀ ਹਮਲਾਵਰਾਂ ਨੇ ਇੱਕ ਦਿਨ ਪਹਿਲਾਂ ਹੀ ਗੋਲੀਆਂ ਚਲਾਈਆਂ ਸਨ । ਕੁਝ ਦਿਨ ਬਾਅਦ ਹੀ ਉਕਤ ਗੁਰਸਿੱਖ ਜੋੜੇ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਪਿੱਛਲੇ ਹਫਤੇ ਬਰੈਂਪਟਨ ਦੇ ਕਲਾਰਕ ਰੋਡ ‘ਤੇ ਸਥਿੱਤ ਵੀ ਇੱਕ ਟਾਇਰ ਬਿਜਨਸ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਅਤੇ ਦੋ ਦਿਨ ਪਹਿਲਾਂ ਹੀ ਟੌਮਕਨ ਅਤੇ ਮੇਅਫੀਲਡ ‘ਤੇ ਇੱਕ ਟਰੱਕ ਕੰਪਨੀ ਦੇ ਮਾਲਕ ਪੰਜਾਬੀ ਕਾਰੋਬਾਰੀ ਦੀ ਗੱਡੀ ‘ਤੇ ਗੋਲੀਆਂ ਚਲਾਈਆਂ ਗਈਆਂ।

ਸੂਤਰਾਂ ਅਨੁਸਾਰ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਇੱਕ ਗਰੋਹ ਦੇ ਹਮਲਾਵਰ ਹੋ ਸਕਦੇ ਹਨ ਜੋ ਨਸ਼ੇ ਦੀ ਗਵਾਹੀ ਖੇਪ ਲੱਭਣ ਲਈ ਲਗਾਤਾਰ ਪਿੱਛਾ.ਕਰ ਰਹੇ ਹਨ । ਹਾਲਾਂ ਕਿ ਇਹ ਗੱਲ ਸਾਬਤ ਨਹੀਂ ਹੋਈ ਕਿ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਸਬੰਧ ਕਿਸੇ ਗਵਾਚੀ ਨਸ਼ੇ ਦੀ ਖੇਪ ਨਾਲ ਕਿਵੇਂ ਜੁੜਦਾ ਹੈ ।

ਪਰ ਇੱਕ ਗੱਲ ਸਾਫ ਹੈ ਕਿ ਏਅਰਪੋਰਟ/ਮੇਅਫੀਲਡ ‘ਤੇ ਮਾਰਿਆ ਗਿਆ ਗੁਰਸਿੱਖ ਜੋੜਾ ਹਮਲਾਵਰ ਦੇ ਭੁਲੇਖੇ ਦਾ ਸ਼ਿਕਾਰ ਹੋਇਆ ਹੈ । ਇਹ ਵੀ ਮੰਨਿਆ ਜਾ ਰਿਹਾ ਹੈ ਕੀ ਕਿਸੇ ਡਰੱਗ ਨਾਲ ਜੁੜੇ ਹੋਏ ਵਿਅਕਤੀ ਨੇ ਉਕਤ ਘਰ ਦਾ ਗਲਤ ਪਤਾ ਆਪਣੇ ਨਾਮ.’ਤੇ ਦਰਸਾਇਆ ਹੋਇਆ ਸੀ ।

ਗੁਰਸਿੱਖ ਜੋੜੇ ਦੇ ਕਤਲ ਦੇ ਸ਼ੰਕੇ ਉਕਤ ਘਰ ਦੇ ਪਿੱਛਲੇ ਪਾਸੇ ਗੈਰ-ਕਨੂੰਨੀ ਤੋਰ ‘ਤੇ ਇੱਕ ਟਰੱਕ ਯਾਰਡ ਚੱਲ ਰਿਹਾ ਸੀ , ਜਿਸ ਖਿਲਾਫ ਆਸ-ਪਾਸ ਦੇ ਲੋਕ ਕਾਫੀ ਪ੍ਰੇਸ਼ਾਨ ਸਨ ਅਤੇ ਇਸ ਨੂੰ ਲੈ ਕਿ ਸ਼ਿਕਾਇਤਾਂ ਵੀ ਕੀਤੀਆਂ ਸਨ ।

ਪਰ ਪੁਲਿਸ ਹਾਲੇ ਤੱਕ ਇਸ ਮਾਮਲੇ ‘ਚ ਅਕੀ ਪਲਾਹੀ ਹੱਥ ਮਾਰ ਰਹੀ ਹੈ । ਗੋਲੀ ਚੱਲਣ ਤੋਂ ਪਹਿਲਾਂ ਉਕਤ ਘਰ ‘ਚ ਵਿਜ਼ਟਰ ਵੀਜ਼ਾ ”ਤੇ ਆਏ ਉਕਤ ਜੋੜੇ ਦੇ ਪਾਸਪੋਰਟ ਚੈੱਕ ਕਰਨ ਪੁਲਿਸ ਕਿਉੰ ਸੀ ਅਤੇ ਅਤੇ ਪਾਸਪੋਰਟ ਬਾਰੇ ਕਿਉਂ ਪੁੱਛ ਰਹੇ ਸਨ । ਪੁਲਿਸ ਨੇ ਅਜਿਹੇ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ।

 

(Gurmukh Singh Baria)