👉2035 ਤੱਕ ਨਵੀਂਆਂ ਕਾਰਾਂ ਨੂੰ 100 ਫੀਸਦੀ ਇਮੀਸ਼ਨ ਤੱਕ ਲਿਜਾਉਣ ਦਾ ਟੀਚਾ
👉ਸਰਕਾਰ ਕੁਝ ਦਿਨਾਂ ਤੱਕ ਜਾਰੀ ਕਰ ਸਕਦੀ ਹੈ ਨਵੀਂ ਯੋਜਨਾ
ਕੈਨੇਡਾ ‘ਚ ਟੈਸਲਾ ਦੀਆਂ 193,000 ਕਾਰਾਂ ਰੀਕਾਲ ਹੋਣ ਦੇ ਬਾਵਜੂਦ ਵੀ ਬੈਟਰੀ ਵਾਲੀਆਂ ਕਾਰਾਂ ਦਾ ‘ਚ ਚਾਲੂ ਸਾਲ ‘ਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ । ਜਾਣਕਾਰੀ ਅਨੁਸਾਰ ਬਿਜਲਈ ਕਾਰਾਂ ਦੇ ਨਿਰਮਾਣ ਨੂੰ 2026 ਤੱਕ 20 ਫੀਸਦੀ, 2030 ਤੱਕ 60 ਫੀਸਦੀ ਅਤੇ 2035 ਤੱਕ ਇਹਨਾਂ ਜ਼ੀਰੋ ਇਮੀਸ਼ਨ ਵਾਲੀਆਂ ਕਾਰਾਂ ਦੇ ਨਿਰਮਾਣ ਨੂੰ ਸੌ ਫੀਸਦੀ ਤੱਕ ਲਿਜਾਣ ਦਾ ਟੀਚਾ ਹੈ । ਇਸ ਸੰਬੰਧੀ ਨਵੀਂ ਯੋਜਨਾ ਦਾ ਐਲਾਨ ਸਰਕਾਰ ਜ਼ਲਦੀ ਹੀ ਕਰ ਸਕਦੀ ਹੈ ।
ਜਾਣਕਾਰੀ ਅਨੁਸਾਰ ਬਿਜਲਈ ਕਾਰਾਂ ਵੱਲ ਲੋਕਾਂ ਦਾ ਪੂਰਾ ਰੁਝਾਨ ਨਾ ਬਣਨ ਦਾ ਕਾਰਨ ਹਾਲੇ ਮਲਟੀਪਲ ਚਾਰਜ ਸਟੇਸ਼ਨਾਂ ਦੀ ਉਪਲਬਧੀ ਨਾ ਹੋਣ ਹੈ । ਫੈਡਰਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ 2029 ਤੱਕ ਦੇਸ਼ ਦੇ ਵੱਖ ਵੱਖ ਥਾਵਾਂ ‘ਤੇ 84,500 ਨਵੇਂ ਚਾਰਜ ਲਗਾਉਣ ਦਾ ਟੀਚਾ ਹੈ ਤਾਂ ਜੋ ਲੋਕ ਦੂਰ ਤੱਕ ਜਾਂਦੇ ਵਕਤ ਆਪਣੇ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
(ਗੁਰਮੁੱਖ ਸਿੰਘ ਬਾਰੀਆ