ਜਾਅਲੀ ਟੂਨੀਆਂ ਵਰਤਣ ਦੇ ਦੋਸ਼ ‘ਚ ਰਿਚਮੰਡ ਵਾਸੀ ਨੂੰ ਇੱਕ ਲੱਖ ਡਾਲਰ ਦਾ ਜੁਰਮਾਨਾ

 

👉14 ਸਾਲ ਦੀ ਹੋ ਸਕਦੀ ਹੈ ਸਜ਼ਾ

ਜਾਅਲੀ ਟੂਨੀਆਂ (ਦੋ ਡਾਲਰ ਦਾ ਸਿੱਕਾ) ਚਲਾਉਣ ਦੇ ਦੋਸ਼ ‘ਚ ਰਿਚਮੰਡ ਹਿੱਲ ਦੇ ਵਿਅਕਤੀ ਨੂੰ ਇੱਕ ਲੱਖ ਡਾਲਰ ਦਾ ਜੁਰਮਾਨਾ । ਅਦਾਲਤ ‘ਚ ਦੋਸ਼ ਕਬੂਲਿਆ। 68 ਸਾਲਾ ਡੈਕਸੀਆਂਗ ਨਾਮ ਦਾ ਵਿਅਕਤੀ ਖੁੱਲ੍ਹੇ ਮਨ ਨਾਲ ਵਰਤਦਾ ਰਿਹਾ ਜਾਅਲੀ ਸਿੱਕੇ ।

RCMP ਨੇ ਉਕਤ ਵਿਅਕਤੀ ਪਾਸੋਂ 10,000 ਡਾਲਰ ਦੀਆਂ ਜਾਅਲੀ ਟੂਨੀਆਂ ਬਰਾਮਦ ਕੀਤੀਆਂ ਹਨ । ਇਸ ਦੋਸ਼ ‘ਚ ਉਕਤ ਵਿਅਕਤੀ ਨੂੰ 14 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ । ਪੁਲਿਸ ਨੇ ਚੌਕਸ ਕੀਤਾ ਹੈ ਕਿ ਚੀਨ ਮੂਲ ਦੀਆਂ ਬਣੀਆਂ ਇਹ ਟੂਨੀਆਂ ਅਜੇ ਵੀ ਬਜ਼ਾਰ ‘ਚ ਸਰਕੂਲੇਸ਼ਨ ਹੋ ਸਕਦੀਆਂ ਹਨ ।

(ਗੁਰਮੁੱਖ ਸਿੰਘ ਬਾਰੀਆ)