ਬਰੈਂਪਟਨ ਤੇ ਕੈਲਡਨ ‘ਚ ਮੁੜ ਵਾਪਰੀਆਂ ਗੋਲੀ ਚੱਲਣ ਦੀਆਂ ਘਟਨਾਵਾਂ 👉ਬਰੈਂਪਟਨ ‘ਚ ਹਮਲਾਵਰਾਂ ਨੇ ਟਰੱਕ ਡਰਾਈਵਰ ਦੇ ਘਰ ਦੇ ਬਾਹਰ ਚਲਾਈਆਂ ਗੋਲੀਆਂ

 

👉ਘੁੱਗ ਵੱਸਦੇ ਪੰਜਾਬੀ ਇਲਾਕਿਆਂ ‘ਚ ਕਾਰੋਬਾਰੀ ਤੇ ਆਮ ਲੋਕ ਡਰਦੇ ਸਾਏ ‘ਚ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)

ਕੈਨੇਡਾ ਦੇ ਘੁੱਗ ਪੰਜਾਬੀ ਵੱਸੋਂ ਵਾਲੇ ਸ਼ਹਿਰਾਂ ਗਰੇਟਰ ਟੋਰਾਂਟੋ , ਐਡਮਿੰਟਨ ਅਤੇ ਵੈਨਕੂਵਰ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਘਰਾਂ ਅਤੇ ਕਾਰੋਬਾਰਾਂ ਦੇ ਬਾਹਰ ਗੋਲੀਆਂ ਚਲਾਉਣ ਦਾ ਸਿਲਸਿਲਾ ਜਾਰੀ ਹੈ ।

ਇਹ ਲੜੀ ਐਨੀ ਲੰਮੀ ਹੁੰਦੀ ਜਾ ਰਹੀ ਹੈ ਕਿ ਨਿੱਤ ਦਿਨ ਹੀ ਇੱਕ ਗੋਲੀ ਚੱਲਣ ਦੀ ਘਟਨਾ ਆਮ ਬਣਦੀ ਜਾ ਰਹੀ ਹੈ ।

ਲੰਘੇ Weekend ‘ਤੇ ਬਰੈਂਪਟਨ ‘ਚ ਦੋ ਘਟਨਾਵਾਂ ਗੋਲੀ ਚੱਲਣ ਦੀਆਂ ਵਾਪਰੀਆਂ ਹਨ । ਸ਼ਨੀਵਾਰ ਰਾਤ ਕੰਟਰੀਸਾਈਡ/ਟਾਰਬਰਮ ਰੋਡ ‘ਤੇ ਇੱਕ ਟਰੱਕ ਡਰਾਈਵਰ ਦੇ ਘਰ ਦੇ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਡਰਾਈਵਰ ਅਨੁਸਾਰ ਘਟਨਾਂ ਤੋਂ ਕੁਝ ਸਮਾਂ ਪਹਿਲਾਂ ਉਸ ਨੂੰ Whatsapp ‘ਤੇ ਵੀਡੀਓ ਕਾਲ ਵਾਰ ਵਾਰ ਆ ਰਹੀ ਸੀ । ਪਹਿਲਾਂ ਇਹਨਾਂ ਕਾਲਾਂ ਕਰਕੇ ਉਸਨੇ ਨੰਬਰ ਬਲਾਕ ਕਰ ਦਿੱਤਾ ਅਤੇ ਫਿਰ ਉਸ ਨੂੰ ਆਪਣਾ ਫੋਨ ਬੰਦ ਕਰਨਾ ਪਿਆ। ਥੋੜੇ ਸਮੇਂ ਬਾਅਦ ਹੀ ਉਸਦੇ ਘਰ ਬਾਹਰ ਕਈ ਗੋਲੀਆਂ ਚੱਲੀਆਂ। ਕੁਝ ਗੋਲੀਆਂ ਦਰਵਾਜ਼ੇ ਅਤੇ ਗੈਰਾਜ ‘ਚ ਲੱਗੀਆਂ ਹਨ । ਘਟਨਾ ਸਮੇਂ ਉਸਦੇ ਬੱਚਿਆਂ ਸਮੇਤ ਸਾਰਾ ਪਰਿਵਾਰ ਘਰ ਸੀ । ਇਸ ਘਟਨਾ ਨਾਲ ਸਾਰਾ ਪਰਿਵਾਰ ਭੈਭੀਤ ਹੋ ਗਿਆ । ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦਿਆਂ ਉਕਤ ਪੀੜਤ ਡਰਾਈਵਰ ਨੇ ਦੱਸਿਆ ਕਿ ਉਸਦਾ ਇੱਕ ਟਰੱਕ ਹੈ ਅਤੇ ਉਹ 2007 ‘ਚ ਕੈਨੇਡਾ ਆਇਆ ਸੀ ।

ਉਸਨੇ ਦੱਸਿਆ ਕਿ ਉਸ ਨੂੰ ਹਮਲਾਵਰਾਂ ਬਾਰੇ ਕੋਈ ਪਤਾ ਨਹੀਂ ਅਤੇ ਨਾ ਹੀ ਕਿਸੇ ‘ਤੇ ਸ਼ੱਕ ਹੈ । ਉਸਦੇ ਅਨੁਸਾਰ ਪੁਲਿਸ ਘਟਨਾਂ ਤੋਂ ਕੁਝ ਮਿੰਟ ਬਾਅਦ ਪੁੱਜੀ ਅਤੇ ਪੁੱਛਗਿੱਛ ਕਰਕੇ ਉਸਦਾ ਫੋਨ ਅਤੇ ਹੋਰ ਸਮਾਨ ਜਾਂਚ ਦੇ ਮਕਸਦ ਨਾਲ ਲੈ ਗਈ ਹੈ ।

ਇਸ ਤੋਂ ਸ਼ੁੱਕਰਵਾਰ ਦੀ ਰਾਤ ਕੈਲੇਡਨ ਸਥਿੱਤ ਇੱਕ ਮਸ਼ਹੂਰ ਆਟੋ ਡੀਲਰਸ਼ਿਪ ਦੇ ਬਾਹਰ ਵੀ ਗੋਲੀਆਂ ਚੱਲਣ ਦੀ ਖ਼ਬਰ ਹੈ ।

ਇਹਨਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੀ ਤਾਰ ਕਿਸ ਪਾਸੇ ਜੁੜਦੀ ਹੈ ਕੁਝ ਪਤਾ ਨਹੀਂ ਲੱਗ ਰਿਹਾ । ਕਈ ਇੱਕ ਟਰੱਕ ਡਰਾਈਵਰ ਕੋਲੋਂ ਫਿਰੌਤੀ ਮੰਗਣ ਲਈ ਕਾਲ ਕੀਤੀ ਗਈ ਹੈ , ਇਹ ਦਲੀਲ ਵੀ ਬੇ-ਮਾਇਨੇ ਹੈ । ਸਵਾਲ ਇਹ ਪੈਣ

ਦਾ ਹੁੰਦਾ ਹੈ ਕਿ ਘੁੱਗ ਵੱਸਦੇ ਪੰਜਾਬੀ ਭਾਈਚਾਰੇ ਵਾਲੇ ਇਲਾਕਿਆਂ ‘ਚ ਕਾਰੋਬਾਰੀਆਂ, ਕਲਾਕਾਰਾਂ ਅਤੇ ਅਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਹਮਲਾਵਰਾਂ ਮਕਸਦ ਫਿਰੌਤੀ ਹੈ ਜਾਂ ਹੋਰ ਇਹ ਤਾਂ ਸਮਾਂ ਦੱਸੇਗਾ । ਫਿਲਹਾਲ ਪੁਲਿਸ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ ਪਰ ਸਥਿੱਤੀ ਹਾਲੇ ਘੁੱਪ ਹਨੇਰੇ ਵਾਲੀ ਹੈ ।

(ਗੁਰਮੁੱਖ ਸਿੰਘ ਬਾਰੀਆ)

 

#Gurmukh Singh Baria#shooting#brampton