ਘਰਾਂ ਦੀ ਮੁਰੰਮਤ ਲਈ ਪੇਸ਼ਗੀ ਰਕਮ ਲੈ ਕਿ ਕੰਮ ਨਾ ਕਰਨ ਵਾਲਾ ਗ੍ਰਿਫ਼ਤਾਰ

ਘਰਾਂ ਦੀ ਮੁਰੰਮਤ ਲਈ ਸਮਝੌਤੇ ਕਰਕੇ ਲੋਕਾਂ ਕੋਲੋਂ 37,000 ਡਾਲਰ ਲੈਣ ਅਤੇ ਕੰਮ ਨਾ ਕਰਨ ਦੇ ਦੋਸ਼ ‘ਚ ਪੀਲ ਪੁਲਿਸ ਵੱਲੋੰ 42 ਸਾਲਾ ਹਰਦੀਸ਼ ਖਿੰਡਾ ਨੂੰ ਕੀਤਾ ਗਿਆ ਗ੍ਰਿਫ਼ਤਾਰ। ਪੀਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹਰਦੀਸ਼ ਨੇ ਸਤੰਬਰ 2021 ਤੋਂ ਲੈ ਕਿ ਫਰਵਰੀ 2023 ਤੱਕ ਘਰਾਂ ਦੀ ਮੁਰੰਮਤ ਲਈ ਪੰਜ ਵੱਖ ਵੱਖ ਸਮਝੌਤੇ ਕੀਤੇ ਅਤੇ 37,000 ਡਾਲਰ ਪੇਸ਼ਗੀ ਰਕਮ ਵਜੋਂ ਵੀ ਲੈ ਲਏ । ਪਰ ਉਹ ਕਿਸੇ ਨੂੰ ਵੀ ਸੇਵਾਵਾਂ ਨਹੀਂ ਦੇ ਸਕਿਆ।

ਪੀਲ ਪੁਲਿਸ ਨੇ ਹਰਦੀਸ਼ ਦੀ ਕਾਰਵਾਈ ਨੂੰ ਧੋਖਾਧੜੀ ਵਾਲਾ ਕਾਰਾ ਦੱਸਿਆ ਹੈ । ਜਾਂਚ ਟੀਮ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ‘ਚ ਹੋੜ ਵੀ ਪੀੜਤ ਹੋ ਤਾਂ ਉਹ ਫੋਨ ਨੰਬਰ 905-453-2121 (ex3335) ‘ਤੇ ਸੰਪਰਕ ਕਰ ਸਕਦਾ ਹੈ ।

(ਗੁਰਮੁੱਖ ਸਿੰਘ ਬਾਰੀਆ)