ਸੈਕਸ ਤਸਕਰ ਜੈਫਰੀ ਐਪਸਟਾਈਨ ਕੇਸ ਨਾਲ ਸੰਬੰਧਤ ਦਸਤਾਵੇਜ਼ ਰਿਲੀਜ਼ ਹੋਣੇ ਸ਼ੁਰੂ  👉ਵਿਸ਼ਵ ਭਰ ਦੇ ਕਈ ਰਾਜਸੀ ਆਗੂਆਂ ਅਤੇ ਨਾਮਵਰ ਹਸਤੀਆਂ ਦੇ ਨਾਂਅ ਸੂਚੀ ਹੋਣ ਦੇ ਖਦਸ਼ੇ 

👉2019 ‘ਚ ਜਾਫਰੀ ਨੇ ਜੇਲ੍ਹ ‘ਚ ਕੀਤੀ ਸੀ ਆਤਮ-ਹੱਤਿਆ

👉ਬਿਲ ਕਲਿੰਟਨ ਸਮੇਤ ਵੱਡੇ ਆਗੂਆਂ ਦੇ ਨਾਂਅ ਚਰਚਾ ‘ਚ

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ਉੱਤਰੀ ਅਮਰੀਕਾ ਦੇ ਬਹੁ ਚਰਚਿਤ ਸੈਕਸ ਸਕੈਂਡਲ ਜੈਫਰੀ ਐਸਪਟਾਈਨ ਸੈਕਸ ਤਸਕਰ ਕੇਸ ਦੀਆਂ ਪਰਤਾਂ ਹੁਣ ਖੁੱਲਣੀਆਂ ਸ਼ੁਰੂ ਹੋਈਆਂ ਹਨ । ਇਸ ਕੇਸ ਨਾਲ ਸੰਬੰਧਤ ਗੁਪਤ ਦਸਤਾਵੇਜ਼ ਦੀ ਪਹਿਲੀ ਪਰਤ ਨਸ਼ਰ ਹੋਣ ਨਾਲ ਭਾਂਵੇ ਕੋਈ ਵੱਡਾ ਨਾਮ ਉੱਭਰ ਕਿ ਸਾਹਮਣੇ ਨਹੀਂ ਆਇਆ ਪਰ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਭਰ ਦੇ ਕਈ ਨਾਮਵਰ ਆਗੂ ਇਸ ਬਹੁ ਚਰਚਿਤ ਸੈਕਸ ਕੇਸ ‘ਚ ਘਸੀਟੇ ਜਾ ਸਕਦੇ ਹਨ ।

ਦਰਅਸਲ ਜਾਫਰੀ ਜਿਸ ‘ਤੇ 2008 ‘ਚ ਅੱਲੜ ਕੁੜੀਆਂ ਦੀ ਸੈਕਸ ਤਸਕਰੀ ਦੇ ਦੋਸ਼ ਅਦਾਲਤ ‘ਚ ਲੱਗੇ ਸਨ, ਨੇ ਆਪਣਾ ਜ਼ੁਰਮ ਅਦਾਲਤ ‘ਚ ਕਬੂਲ ਕਰ ਲਿਆ ਸੀ । ਪਰ ਕੇਸ ਦੀ ਸੁਣਵਾਈ ਦੌਰਾਨ 2019 ‘ਚ ਹੀ ਉਸ ਨੇ ਜੇਲ੍ਹ ‘ਚ ਫਾਹਾ ਕਿ ਲੈ ਕਿ ਖੁਦਕੁਸ਼ੀ ਕਰ ਲਈ ਸੀ ।

ਜੈਫਰੀ ਦੇ ਸੰਬੰਧ ਵਿਸ਼ਵ ਭਰ ਦੇ ਵੱਡੇ ਕੱਦ ਦੇ ਲੀਡਰਾਂ, ਕਲਾਕਾਰਾਂ ਅਤੇ ਅਦਾਕਾਰਾਂ ਨਾਲ ਰਹੇ ਹਨ । ਉਸ ਸਮੇਂ ਤੋਂ ਇਸ ਕੇਸ ਨਾਲ ਸੰਬੰਧਤ 41 ਤਰਾਂ ਦੇ ਦਸਤਾਵੇਜ ਅਦਾਲਤ ਵੱਲੋਂ ਸੀਲ ਕੀਤੇ ਹੋਏ ਹਨ ਜਿਸ ਬਾਰੇ ਚਰਚਾ ਹੈ ਕਿ ਇਸ ਸੂਚੀ ‘ਚ ਅਮਰੀਕਾ ਸਮੇਤ ਕਈ ਮੁਲਖਾਂ ਦੇ ਵੱਡੇ ਲੋਕਾਂ ਦੇ ਨਾਮ ਦਰਜ ਹੋ ਸਕਦੇ ਹਨ ਜੋ ਜੈਫਰੀ ਨਾਲ ਸੰਪਰਕ ‘ਚ ਸਨ । ਅਜੇ ਇਹ ਗੱਲ ਵੀ ਸਾਬਿਤ ਹੋਣੀ ਬਾਕੀ ਰਹੇਗੀ ਕਿ ਕੀ ਉਕਤ ਆਗੂਆਂ ਨੇ ਜੈਫਰੀ ਦੇ ਸੈਕਸ ਤਸਕਰੀ ‘ਚ ਸ਼ਮੂਲੀਅਤ ਕੀਤੀ ਸੀ ਜਾਂ ਨਹੀਂ ।

ਜੈਫਰੀ ਦੀ ਸਹੇਲੀ Ghislain Maxwell ਅੱਲੜ ਕੁੜੀਆਂ ਨੂੰ ਵਰਗਲਾ ਕਿ ਜੈਫਰੀ ਤੱਕ ਲਿਆਉਣ ਦੇ ਦੋਸ਼ ‘ਚ ਇਸ ਵਕਤ 20 ਸਾਲ ਦੀ ਸਜ਼ਾ ਕੱਟ ਰਹੀ ਹੈ ।

ਜਾਣਕਾਰੀ ਮੁਤਾਬਕ ਇਨ੍ਹਾਂ ਦਸਤਾਵੇਜ਼ਾਂ ‘ਚ ਜੈਫਰੀ ਦੀਆਂ ਸ਼ਿਕਾਰ ਹੋਈਆਂ ਕੁੜੀਆਂ ਦੇ ਇੰਟਰਵਿਊ, ਟੀ.ਵੀ ਡਾਕੂਮੈੰਟਰੀਆਂ , ਅਖਬਾਰਾਂ ਦੇ ਖੋਜੀ ਲੇਖ ਅਤੇ ਹੋਰ ਸਮੱਗਰੀ ਹੈ ਜੋ ਕਈ ਅਹਿਮ ਖੁਲਾਸੇ ਕਰਦੀ ਹੈ ।

ਇਨ੍ਹਾਂ ਦਸਤਾਵੇਜ਼ਾਂ ‘ਚ ਜੈਫਰੀ ਦੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨਾਲ ਮਿੱਤਰਤਾ , ਬ੍ਰਿਟੇਨ ਦੇ ਦੇ ਪ੍ਰਿੰਸ ਐੰਡਰੀਊ ਨਾਲ ਨੇੜਤਾ ਦਾ ਵੀ ਜ਼ਿਕਰ ਹੈ ਜਿਸ ਬਾਰੇ ਕੁਝ ਗਲਤ ਹੋਣ ਜਾਂ ਨਾ ਹੋਣ ਦੀ ਜਾਂਚ ਬਾਕੀ ਹੈ ।

ਪਰ ਸਮਝਿਆ ਜਾ ਰਿਹਾ ਹੈ ਕਿ ਉਪਰੋਕਤ ਦਸਤਾਵੇਜ਼ ਰਿਲੀਜ਼ ਹੋਣ ਤੋਂ ਬਾਅਦ ਵਿਸ਼ਵ ਭਰ ਦੀ ਸਿਆਸਤ ‘ਚ ਤਹਿਲਕਾ ਮੱਚ ਸਕਦਾ ਹੈ