ਹਾਲੇ ਕੈਨੇਡਾ ‘ਚ ਸੁਪਨਿਆਂ ਦਾ ਸਕਾਰ ਹੋਣਾ ਬਾਕੀ ਸੀ ! ਸਫਰ ਦੀ ਸ਼ੁਰੂਆਤ ਸੀ !! 👉38 ਸਾਲਾ ਜਸਵਿੰਦਰ ਸਿੰਘ ਕੈਨੇਡਾ ਆਉਣ ਤੋਂ ਕੁਝ ਹਫਤਿਆਂ ਬਾਅਦ ਹੀ ਹੋਇਆ ਹਾਦਸੇ ਦਾ ਸ਼ਿਕਾਰ 

 

👉ਮਨੁੱਖੀ ਲਾਪਰਵਾਹੀ ਨੇ ਪਰਿਵਾਰ ਦੀਆਂ ਖੁਸ਼ੀਆਂ ਕਿਵੇਂ ਖੋਹੀਆਂ !

ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ) ਇਨਸਾਨ ਜ਼ਿੰਦਗੀ ‘ਚ ਚੰਗਾ ਕਰਨਾ ਲੋਚਦਾ ਹੈ , ਸੁਪਨੇ ਸਜਾਉਣ ਦਾ ਹਰ ਮਨੁੱਖ ਨੂੰ ਹੱਕ ਹੈ , ਇਹ ਸੁਪਨੇ ਹੀ ਹਨ ਜੋ ਇਨਸਾਨ ਨੂੰ ਉਸਦੀ ਜਨਮ ਭੂਮੀ ਤੋਂ ਸੱਤ ਸਮੁੰਦਰ ਵਿਦੇਸ਼ ‘ਚ ਖਿੱਚ ਲਿਆਂਉਂਦੇ ਹਨ । ਪਰ ਹੁੰਦਾ ਕਈ ਵਾਰ ਉਹ ਹੈ ਜੋ ਇਨਸਾਨ ਦੀ ਸਮਝ ਦਿਮਾਗ ਤੋਂ ਕਿਤੇ ਬਾਹਰੀ ਹੁੰਦਾ ਹੈ ।

ਕੁਝ ਹਫਤੇ ਪਹਿਲਾਂ ਕੈਨੇਡਾ ਦੀ ਧਰਤੀ ਤੇ ਆਪਣੇ ਪਰਿਵਾਰ ਨਾਲ ਪੈਰ ਰੱਖਣ ਵਾਲੇ 38 ਸਾਲਾ ਜਸਵਿੰਦਰ ਸਿੰਘ ਨੂੰ ਵੀ ਨਹੀਂ ਇਸ ਗੱਲ ਦਾ ਖਿਆਲ ਤੱਕ ਨਹੀਂ ਸੀ ਕਿ ਆਉਂਦੇ ਹੀ ਜ਼ਿੰਦਗੀ ਸਫਰ ਐਨਾ ਥੋੜਾ ਪੈ ਜਾਵੇਗਾ । ਆਪਣੀ ਪਤਨੀ ਅਤੇ ਦੋ ਧੀਆਂ ਸਾਚਿਕਾ ਅਤੇ ਅਤੇ ਪਰੀਸ਼ਾ ਨਾਲ ਅਕਤੂਬਰ ਮਹੀਨੇ ‘ਚ ਕੈਨੇਡਾ ਲੈਂਡ ਹੋਣ ਤੋਂ ਕੁਝ ਹਫਤੇ ਬਾਅਦ 19 ਦਸੰਬਰ ਨੂੰ ਕੈਲੇਡਨ ‘ਚ ਇੱਕ ਸੜਕ ਹਾਦਸੇ ‘ਚ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕੰਮ ਤੋਂ ਰਾਈਡ ਲੈ ਵਾਪਸ ਘਰ ਪਰਤ ਰਿਹਾ ਸੀ ਕਿ ਕੈਲੇਡਨ ‘ਚ ਹਰਟ ਲੇਕ ‘ਤੇ ਇੱਕ SUV ਅਤੇ ਸਕੂਲ ਬੱਸ ਦੀ ਹੋਈ ਭਿਆਨਕ ਟੱਕਰ ‘ਚ ਜਸਵਿੰਦਰ ਸਿੰਘ ਸਮੇਤ ਡਰਾਈਵਰ ਮਾਰਿਆ ਗਿਆ। ਹਾਲੇ ਉਹ ਆਪਣਾ ਕਾਰ ਲਾਇਸੈਂਸ ਲੈਣ ਦੀ ਤਿਆਰੀ ‘ਚ ਸੀ ਅਤੇ ਬਾਅਦ “‘ਚ ਕਾਰ ਲੈ ਕਿ ਕੈਨੇਡਾ ‘ਚ ਕੀਤਾ ਜਾਣ ਵਾਲਾ ਲੰਮਾ ਸੰਘਰਸ਼ ਉਸਦੇ ਸਾਹਮਣੇ ਸੀ ।

ਹਾਦਸੇ ਦੀ ਜਾਂਚ ਹਾਲੇ ਪੁਲਿਸ ਕਰ ਰਹੀ ਹੈ ਪਰ ਜਸਵਿੰਦਰ ਸਿੰਘ ਨਾਂ ਤਾਂ SUV ਚਲਾ ਰਿਹਾ ਸੀ ਅਤੇ ਨਾ ਹੀ ਬੱਸ । ਉਹ ਇੱਕ ਸਵਾਰੀ ਸੀ ਜਿਸਦਾ ਕੋਈ ਕਸੂਰ ਨਹੀਂ ਸੀ ।

ਸੜਕ ਹਾਦਸਿਆਂ ‘ਚ ਜਾਂਦੀਆ ਅਜਿਹੀਆਂ ਹਜ਼ਾਰਾਂ ਜਾਨਾਂ ਦਿਲ ਝੰਜੋੜ ਦਿੰਦੀਆਂ ਹਨ ਕਿ ਕਰਨੀ ਕਿਸੇ ਦੀ ਭਰਨੀ ਕਿਸੇ ਨੂੰ ਕਿਉਂ ਪੈਂਦੀ ਹੈ , ਇਹ ਗ਼ਲ ਰੋਡ ‘ਤੇ ਗਲਤੀ ਕਰਨ ਵਾਲੇ ਮਨੁੱਖਾਂ ਨੂੰ ਜ਼ਰੂਰ ਵਿਚਾਰਨੀ ਚਾਹੀਦੀ ਹੈ ।

(ਗੁਰਮੁੱਖ ਸਿੰਘ ਬਾਰੀਆ)