ਫੈਡਰਲ ਸਰਕਾਰ ਵੱਲੋਂ ਪਲਾਸਟਿਕ ਰਜਿਸਟਰੀ ‘ਤੇ ਵਿਚਾਰ-ਵਟਾਂਦਰੇ ਦਾ ਸੱਦਾ  👉ਕੰਪਨੀਆਂ ਨੂੰ ਪਲਾਸਟਿਕ ਨੂੰ ਟਰੈਕ ਅਤੇ ਰਿਪੋਰਟ ਕਰਨਾ ਹੋਵੇਗਾ ਜ਼ਰੂਰੀ 

👉ਫੈਡਰਲ ਸਰਕਾਰ ਨੇ 13 ਫਰਵਰੀ ਤੱਕ ਸੁਝਾਅ ਮੰਗੇ

ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ)- ਫੈਡਰਲ ਸਰਕਾਰ ਨੇ ਪਲਾਸਟਿਕ ਦੀਆਂ ਵਸਤੂਆਂ ਦੀ ਰੀਸਾਈਕਲਿੰਗ ਨੂੰ ਯਕੀਨੀ ਬਣਾਉਣ ਲਈ ਢੁੱਕਵੀਂ ਯੋਜਨਾ ਘੜਨ ਲਈ ਸੰਬੰਧਤ ਧਿਰਾਂ ਅਤੇ ਆਮ ਲੋਕਾਂ ਕੋਲੋਂ ਸੁਝਾਅ ਮੰਗੇ ਹਨ ।

ਇਸ ਯੋਜਨਾ ਨਾਲ ਮਿਲੀਅਨ ਟਨ ਦੀ ਪਲਾਸਟਿਕ ਜੋ ਧਰਤੀ ਹੇਠ ਵਿਅਰਥ ਚਲੀ ਜਾਂਦੀ ਹੈ ਅਤੇ ਵਾਤਾਵਰਣ ਲਈ ਘਾਤਕ ਸਿੱਧ ਹੁੰਦੀ ਹੈ , ਦੀ ਪੁਖਤਾ ਰੀਸਾਈਕਲਿੰਗ ਲਈ ਕੰਪਨੀਆਂ ਨੂੰ ਜਿੰਮੇਵਾਰ ਬਣਾਇਆ ਜਾਵੇਗਾ ।

ਇਸ ਯੋਜਨਾ ਤਹਿਤ ਪ੍ਰੋਡਿਊਸਰਾਂ ਨੂੰ ਇਸ ਗੱਲ ਨਿਰਦੇਸ਼ਤ ਕੀਤਾ ਜਾਵੇਗਾ ਕਿ ਉਹਨਾਂ ਨੇ ਕਿੰਨੀ ਪਲਾਸਟਿਕ ਦਾ ਨਿਰਮਾਣ ਕੀਤਾ ਅਤੇ ਉਕਤ ਪਲਾਸਟਿਕ ਦੀ ਅਰਥਚਾਰੇ ‘ਚ ਕਿੰਨੀ ਕੁ ਭੂਮਿਕਾ ਰਹੀ । ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਨਿਰਮਾਣ ਦੇ ਮੁਕਾਬਲੇ ਕਿੰਨੀ ਪਲਾਸਟਿਕ ਨੂੰ ਰੀਸਾਈਕਲਡ ਕੀਤਾ ਜਾ ਸਕਿਆ।

ਦੱਸਣਯੋਗ ਹੈ ਕਿ ਨਵੇਂ ਆਏ ਅੰਕੜਿਆਂ ਅਨੁਸਾਰ ਕੈਨੇਡੀਅਨ ਲੋਕਾਂ ਨੇ 2019 ‘ਚ 4.4 ਮਿਲੀਅਨ ਟਨ ਪਲਾਸਟਿਕ ਕੂੜਾ ਕੀਤੀ ਗਈ ਜਿਸ ‘ਚੋਂ ਕੇਵਲ 9 ਫੀਸਦੀ ਨੂੰ ਹੀ ਰੀਸਾਈਕਲਡ ਕੀਤਾ ਜਾ ਸਕਿਆ। ।

(ਗੁਰਮੁੱਖ ਸਿੰਘ ਬਾਰੀਆ)

#gurmukhsinghbaria #plasticrecycling