👉6 ਮਾਰਚ ਦੀ ਮੀਟਿੰਗ ‘ਚ ਕੌਂਸਲ ਮੈਂਬਰਾਂ ਦੀ ਰਾਏ ਵੱਖੋ-ਵੱਖਰੀ
ਬੈਂਕ ਆਫ ਕੈਨੇਡਾ ਇਸ ਸਾਲ ਵਿਆਜ਼ ਦਰਾਂ ‘ਚ ਕਟੌਤੀ ਸ਼ੁਰੂ ਕਰੇਗਾ, ਪਰ ਕਦੋਂ ਕਰੇਗਾ , ਇਸ ਬਾਰੇ ਕੌਂਸਲ ਮੈਂਬਰਾਂ ‘ਚ ਸਹਿਮਤੀ ਨਹੀਂ ਬਣ ਪਾ ਰਹੀ । ਇਸ ਗੱਲ ਦਾ ਖੁਲਾਸਾ ਬੈੰਕ ਆਫ ਕੈਨੇਡਾ ਦੀ 6 ਮਾਰਚ ਦੀ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ ਦੇ ਜਾਰੀ ਕੀਤੇ ਗਏ ਵੇਰਵਿਆਂ ਤੋਂ ਹੋਇਆ ਹੈ ।
ਮੀਟਿੰਗ ਦੀ ਜਾਰੀ ਕੀਤੀ ਗਈ ਸਮਰੀ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕੁਝ ਮੈਂਬਰਾਂ ਨੇ ਰਾਏ ਦਿੱਤੀ ਹੈ ਕਿ ਹੁਣ ਜਦੋਂ ਮਹਿੰਗਾਈ ਦਰ ਬੈੰਕ ਵੱਲੋਂ ਮਿਥੇ ਗਏ ਟੀਚਿਆਂ ਟੀਚੇ ਦੇ ਨੇੜੇ ਪਹੁੰਚ ਗਿਆ ਹੈ ਤਾਂ ਵਿਆਜ਼ ਦਰਾਂ ‘ਚ ਕਟੌਤੀ ਤੁਰੰਤ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਰ ਕੌਂਸਲ ਦੇ ਬਹੁਤੇ ਮੈਂਬਰ ਅਮਰੀਕਾ ਦੀ ਪਹਿਲ ਕਦਮੀ ਦੀ ਉਡੀਕ ਕਰਨ ਦੇ ਹੱਕ ‘ਚ ਹਨ ।
ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੇ ਬਹੁਤੇ ਲੋਕ ਇਸ ਵਕਤ ਘਰਾਂ ਦੇ ਕਰਜ਼ੇ ਦੇ ਮਹਿੰਗੇ ਵਿਆਜ਼ ਦੀ ਮਾਰ ਝੱਲ ਰਹੇ ਹਨ ਅਤੇ ਬੈੰਕ ਆਫ ਕੈਨੇਡਾ ਦੇ ਕਿਸੇ ਚੰਗੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ।
(ਗੁਰਮੁੱਖ ਸਿੰਘ ਬਾਰੀਆ)।