—–ਮਾਂ ਦੇ ਰਿਸ਼ਤੇ ਨੂੰ ਕਲੰਕਿਤ ਕਰ ਗਈ ਔਰਤ—‘— 👉ਆਪਣੀ 16 ਮਹੀਨੇ ਦੀ ਬੱਚੀ ਨੂੰ ਘਰ ‘ਚ ਇਕੱਲੀ ਛੱਡ ਘੁੰਮਣ ਚਲੀ ਗਈ ਮਾਂ

—–ਮਾਂ ਦੇ ਰਿਸ਼ਤੇ

👉ਅਦਾਲਤ ਨੇ ਬਿਨਾਂ ਜ਼ਮਾਨਤ ਤਾਅ ਉਮਰ ਸਜ਼ਾ ਸੁਣਾਈ

ਟੋਰਾਂਟੋ – (ਗੁਰਮੁੱਖ ਸਿੰਘ ਬਾਰੀਆ)- ਉਸਨੀ ਆਪਣੇ ਮਿੱਤਰ ਨਾਲ ਘੁੰਮਣ ਜਾਣ ਦਾ ਚਾਅ ਸੀ , 10 ਦਿਨ ਦਾ ਟਰਿਪ ਪਲੈਨ ਕੀਤਾ ਅਤੇ ਸੂਟਕੇਸ ਲੈ ਕਿ ਘਰੋਂ ਨਿਕਲ ਗਈ। ਉਸਦੀ 16 ਮਹੀਨੇ ਦੀ ਬੱਚੀ ਆਪਣੀ ਮਾਂ ਦਾ ਰਸਤਾ ਤੱਕਦੀ ਭੁੱਖਣ-ਭਾਣੀ ਮਰ ਗਈ ਪਰ ਮਾਂ ਹਜ਼ਾਰਾਂ ਕਿੱਲੋਮੀਟਰ ਦੂਰ ਆਪਣੇ ਮਿੱਤਰ ਨਾਲ ਬੀਚ ‘ਤੇ ਛੁੱਟੀਆਂ ਮਨਾ ਰਹੀ ਸੀ ।

ਇਹ ਕਹਾਣੀ ਨਹੀਂ ਅਮਰੀਕਾ ਦੋ ਸੂਬੇ ਓਹਾਇਓ ‘ਚ ਇੱਕ ਕਲਯੁਗੀ ਮਾਂ ਦਾ ਘਿਨੌਣਾ ਕਾਰਾ ਹੈ ਜਿਸ ਨੂੰ ਅਦਾਲਤ ਨੇ ਇਸ ਦਰਿੰਦਗੀ ਭਰੀ ਲਾਪ੍ਰਵਾਹੀ ਵਾਲੇ ਜ਼ੁਰਮ ਲਈ ਉਮਰ ਭਰ ਜੇਲ੍ਹ ਦੀ ਸਜ਼ਾ ਸੁਣਾਈ ਹੈ ।

ਕ੍ਰਿਸਟਲ ਕੈੰਡੀਲੈਰੀੳੱ ਨਾਮ ਦੀ ਇਸ ਔਰਤ ਕਲੀਵਲੈੰਡ ਸ਼ਹਿਰ ਦੇ ਇੱਕ ਘਰ ‘ਚ ਬੱਚੀ ਦੇ ਪੰਗੂੜੇ ‘ਚ 2 ਦੁੱਧ ਦੀਆਂ ਬੋਤਲਾਂ ਰੱਖੀਆਂ ਅਤੇ 6;ਜੂਨ , 2023 ਨੂੰ ਲੰਮੀ ਸੈਰ ਲਈ ਨਿਕਲ ਗਈ ਸੀ । ਬੱਚੀ ਆਪਣੇ-ਆਪ ਕੁਝ ਨਹੀ ਖਾ ਸਕਦੀ ਸੀ । ਮਾਂ ਨੇ ਅਦਾਲਤ ਨੂੰ ਅਜੀਬ ਉੱਤਰ ਦਿੱਤਾ ਕਿ ਉਹ ਸੋਚਦੀ ਸੀ ਕਿ ਉਸਦੇ ਪਾਲਤੂ ਬੱਚੀ ਦੀ ਸਾਂਭ-ਸੰਭਾਲ ਕਰ ਲੈਣਗੇ ।

ਮੌਕੇ ‘ਤੇ ਪੁੱਜੀ ਪੁਲਿਸ ਦੇ ਬਿਆਨਾਂ ਅਨੁਸਾਰ ਬੱਚੀ ਦੀਆਂ ਭੁੱਖ ਨਾਲ ਅੰਦਰ ਧੱਸ ਚੁੱਕੀਆਂ ਸਨ , ਬੁੱਲ ਸੁੱਕੇ ਹੋਏ ਸਨ ਅਤੇ ਭਾਰ ਸੱਤ ਪੌਂਡ ਘੱਟ ਚੁੱਕਾ ਸੀ ।

ਜਦੋਂ ਕਲਯੁਗੀ ਮਾਂ ਮੁੜ ਕਿ ਵਾਪਸ ਆਈ ਤਾਂ ਬੱਚੀ ਆਖਰੀ ਸਾਹਾਂ ‘ਤੇ ਸੀ । ਕਲਯੁਗੀ. ਮਾਂ ਨੇ ਪਹਿਲਾਂ ਉਸ ਦੇ ਕੱਪੜੇ ਬਦਲੇ, ਬੈੱਡ ਦੀ ਚਾਦਰ ਨਵੀਂ ਵਿਛਾਈ ਤੇ ਪੁਲਿਸ ਕਾਲ ਕਰ ਦਿੱਤੀਞ।

ਪਰ ਜ਼ਲਦੀ ਬੱਚੀ ਹਾਲਤ ਅਤੇ ਬੈੱਡ ਦੇ ਗੱਦੇ ‘ਤੇ ਬੱਚੇ ਦੇ ਪੇਸ਼ਾਬ ਦੇ ਕਈ ਨਿਸ਼ਾਨਾਂ ਨੇ ਉਸਦਾ ਝੂਠ ਨੰਗਾ ਕਰ ਦਿੱਤਾ ।

ਕਲਯੁਗੀ ਮਾਂ ਦੇ ਘਰਦਿਆਂ ਨੇ ਉਕਤ ਔਰਤ ਦੇ ਮਾਨਸਿਕ ਦਬਾਅ ਦ ਹਵਾਲਾ ਦਿੰਦਿਆਂ ਜੱਜ ਕੋਲੋਂ ਰਹਿਮ ਦੀ ਅਪੀਲ ਕੀਤੀ ਪਰ ਜੱਜ ਨੇ ਕਿਹਾ

“ਛੋਟੀ ਬੱਚੀ ਨੂੰ ਉਕਤ ਦੋਸ਼ੀ ਔਰਤ ਨੇ ਬਿਨਾਂ ਭੋਜਨ ਦੇ ਅੰਦਰ ਕੈਦ ਕਰ ਦਿੱਤਾ ਪਰ ਹੁਣ ਇਸ ਨੂੰ ਉਮਰ ਭਰ ਜ਼ੇਲ੍ਹ ਦੀਆਂ ਸਲਾਖਾਂ ਪਿੱਛੇ ਗੁਜਾਰਨੀ ਹੋਵੇਗੀ ਪਰ ਫਿਰ ਵੀ ਇਸ ਨੂੰ ਰੋਟੀ ਮਿਲਦੀ ਰਹੇਗੀ ।

🙏🏻🙏🙏🙏🙏