ਵੁੱਡਸਟਾਕ ‘ਚ ਪਤੀ ਵੱਲੋਂ ਪਤਨੀ ਨੂੰ ਮਾਰੀਆਂ ਗੋਲੀਆਂ- ਗੰਭੀਰ ਜ਼ਖਮੀ
👉ਆਪਣੇ ਆਪ ਨੂੰ ਵੀ ਮਾਰੀ ਗੋਲੀ
👉ਪੁਲਿਸ ਵੱਲੋਂ ਜੋੜੇ ਕੋਲੋਂ ਇੱਕ ਗੰਨ ਬਰਾਮਦ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) ਬੀਤੇ ਦਿਨ ਨੇੜਲੇ ਸ਼ਹਿਰ ਵੁੱਡ ਸਟਾਕ ਵਿੱਚ ਇੱਕ ਗੋਲੀਕਾਂਡ ਦੇ ਵਿੱਚ ਪਤੀ ਅਤੇ ਪਤਨੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਤੀ ਵੱਲੋਂ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਗਈ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਏ ਜਾਣ ਦੀ ਖ਼ਬਰ ਹੈ । ਹਾਲਾਂਕਿ ਪੁਲਿਸ ਨੇ ਇਹ ਗੱਲ ਹਾਲ ਸਪਸ਼ਟ ਨਹੀਂ ਕੀਤੀ ਕਿ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਪਰ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਉਸਨੇ ਪਹਿਲਾਂ ਔਰਤ ਨੂੰ ਗੋਲੀਆਂ ਮਾਰੀਆਂ ।
ਘਟਨਾ ਵੀਰਵਾਰ ਸ਼ਾਮ ਸ:30 ਵਜੇ ਦੀ ਦੱਸੀ ਜਾਂਦੀ ਹੈ। ਇਹ ਗੱਲ ਚਰਚਾ’ ਚ ਹੈ ਕਿ ਉਕਤ ਜੋੜਾ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਹੈ ਹਾਲਾਂਕਿ ਜੋੜੇ ਦੀ ਪਹਿਚਾਣ ਪੁਲਿਸ ਵੱਲੋਂ ਜਾਰੀ ਨਹੀਂ ਕੀਤੀ ਗਈ।
ਮੌਕੇ ਤੇ ਪੁੱਜੀ ਪੁਲਿਸ ਅਨੁਸਾਰ ਉਹਨਾਂ ਦੇਖਿਆ ਕਿ ਇੱਕ ਘਰ ਵਿੱਚ ਗੋਲੀਆਂ ਨਾਲ ਇੱਕ ਔਰਤ ਜ਼ਖਮੀ ਹੋਈ ਫਰਸ਼ ‘ਤੇ ਪਈ ਸੀ ਅਤੇ ਥੋੜ੍ਹੀ ਹੀ ਦੂਰ ਉਸਦੇ ਪਤੀ ਵੀ ਖੂਨ ਨਾਲ ਲੱਥ ਪੱਥ ਪਿਆ ਸੀ। ਕੋਲ ਇੱਕ ਹਥਿਆਰ ਵੀ ਪਿਆ ਸੀ । ਸੋ ਪੁਲਿਸ ਅਨੁਸਾਰ ਇਹ ਮਾਮਲਾ ਘਰੇਲੂ ਝਗੜੇ ਦਾ ਜਾਪਦਾ ਹੈ ਪਰ ਹਾਲੇ ਤੱਕ ਪੁਲਿਸ ਨੇ ਪੁਖਤਾ ਤੌਰ ‘ਤੇ ਕੋਈ ਜਾਣਕਾਰੀ ਦੇਣ ਤੋਂ ਸਮਰੱਥਾ ਦਿਖਾਈ ਹੈ।
(ਗੁਰਮੁੱਖ ਸਿੰਘ ਬਾਰੀਆ)