ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ 3 ‘ਤੇ ਸਵੇਰੇ 11.30 ਵਜੇ ਵਾਪਰੇ ਕਾਰ -ਟਰੱਕ ਹਾਦਸੇ ‘ਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਮਾਰੇ ਜਾਣਦੀ ਦੁੱਖਦਾਈ ਖ਼ਬਰ ਹੈ। ਮ੍ਰਿਤਕਾਂ ਦੀ ਪਹਿਚਾਣ ਸੁਖਵੰਤ ਸਿੰਘ ਬਰਾੜ ਪਿੰਡ ਰੋਡੇ, ਫਰੀਦਕੋਟ ਉਹਨਾਂ ਦੀ ਪਤਨੀ ਰਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਅਤੇ ਸਾਲੇਹਾਰ ਸਿੰਦਰ ਕੌਰ ਸ਼ਾਮਿਲ ਹਨ। ਇਹ ਦੁਖਦਾਈ ਹਾਦਸਾ ਵਾਪਰਨ ਤੋਂ ਬਾਅਦ ਐਬਟਸਫੋਰਡ ਅਤੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ।
ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹਾਂ ਜੀ ।
(ਗੁਰਮੁੱਖ ਸਿੰਘ ਬਾਰੀਆ)