ਨੌਵਾ ਸਕੋਸ਼ੀਆ ‘ਚ ਵਾਟਰ ਪਾਰਕ ‘ਤੇ ਅੱਲੜ੍ਹ ਕੁੜੀਆਂ ਨਾਲ ਛੇੜਛਾੜ ਕਰਦਾ ਭਾਰਤੀ ਗ੍ਰਿਫ਼ਤਾਰ
👉ਅਦਾਲਤ ‘ਚ ਪੇਸ਼ੀ 24 ਅਕਤੂਬਰ ਨੂੰ
ਨੋਵਾ ਸਕੋਸ਼ੀਆ ‘ਚ ਚ ਆਰ.ਸੀ.ਐਮ.ਪੀ ਨੇ ਇੱਕ 25 ਸਾਲਾਂ ਭਾਰਤੀ ਵਿਅਕਤੀ ਨੂੰ ਇੱਕ ਵਾਟਰ ਪਾਰਕ ‘ਚ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਘਟਨਾ 7 ਜੁਲਾਈ ਦੀ ਦੱਸੀ ਜਾਂਦੀ ਹੈ ਜਦੋਂ ਵਾਟਰ ਪਾਰਕ ‘ਚ ਮੌਜੂਦ ਕੁਝ ਲੋਕਾਂ ਦੇ ਸ਼ਿਕਾਇਤ ਕਰਨ ‘ਤੇ ਆਰ.ਸੀ.ਐਮ.ਪੀ ਨੇ ਮੌਕੇ ‘ਤੇ ਪੁੱਜ ਕੇ ਇੱਕ 25 ਸਾਲਾ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਉੱਥੇ ਨਹਾ ਰਹੀਆਂ ਅੱਲੜ ਉਮਰ ਦੀਆਂ ਕੁੜੀਆਂ ਨਾਲ ਜਿਨਸੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਰ.ਸੀਐਮ.ਪੀ ਨੇ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਫਿਲਹਾਲ ਜਮਾਨਤ ‘ਤੇ ਰਿਹਾਅ ਕਰ ਦਿੱਤਾ ਹੈ ਅਤੇ ਇਸ ਦੀ ਅਦਾਲਤ ‘ਚ ਪੇਸ਼ੀ 24 ਅਕਤੂਬਰ ਨੂੰ ਹੋਵੇਗੀ । ਆਰ.ਸੀ.ਐਮ.ਪੀ ਨੇ ਹਾਲੇ ਕਥਿੱਤ ਦੋਸ਼ੀ ਦੀ ਪਹਿਚਾਣ ਜਾਰੀ ਨਹੀਂ ਕੀਤੀ। ਉਸਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਇੱਕ ਔਰਤ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇੱਕ ਵਿਅਕਤੀ ਵੱਲੋਂ ਮੇਰੇ ਸਮੇਤ ਹੋਰ ਕੁਝ ਲੋਕਾਂ ਦੇ ਨਾਲ ਉਹਨਾਂ ਦੀ ਇੱਛਾ ਦੇ ਖਿਲਾਫ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਘਟਨਾ ਕੈਨੇਡਾ ਦੇ ਸ਼ਹਿਰ ਮੌਕਟਨ ਸਿਟੀ ਵਿੱਚ ਵਾਪਰੀ ਹੈ।
(ਗੁਰਮੁੱਖ ਸਿੰਘ ਬਾਰੀਆ)