ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਸਮੇਤ ਤਿੰਨ ਕੁੜੀਆਂ ਦੀ ਸਿੰਗਲ ਵ੍ਹੀਕਲ ਹਾਦਸੇ ਵਿੱਚ ਮੌਤ, ਇੱਕ ਹੋਰ ਜਖ਼ਮੀ

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਸਮੇਤ ਤਿੰਨ ਕੁੜੀਆਂ ਦੀ ਸਿੰਗਲ ਵ੍ਹੀਕਲ ਹਾਦਸੇ ਵਿੱਚ ਮੌਤ, ਇੱਕ ਹੋਰ ਜਖ਼ਮੀ

ਬਰੈਂਪਟਨ, ਉਨਟਾਰੀਓ: ਕੈਨੇਡਾ ਦੇ ਉਨਟਾਰੀਓ ਦੇ ਪੈਰੀ ਸਾਊਂਡ ਲਾਗੇ ਸ਼ਨਿਚਰਵਾਰ ਰਾਤੀ ਹੋਏ ਸਿੰਗਲ ਵ੍ਹੀਕਲ ਹਾਦਸੇ ਜਿਸ ਵਿੱਚ ਕਾਰ ਬੇਕਾਬੂ ਹੋਕੇ ਦਰਖਤ ਨਾਲ ਟਕਰਾ ਗਈ ਸੀ ਦੌਰਾਨ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ ਰਹਿਣ ਵਾਲੀ 21 ਸਾਲਾ ਲੜਕੀ ਲਖਵਿੰਦਰ ਕੌਰ ਉਰਫ਼ ਕੋਮਲ ਸਮੇਤ ਤਿੰਨ ਕੁੜੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਲੜਕਾ ਜ਼ਖਮੀ ਹੋਇਆ ਹੈ। ਲੋਕਲ ਪੁਲਿਸ ਨੇ ਹਾਲੇ ਕਿਸੇ ਦੀ ਵੀ ਪਛਾਣ ਨਹੀਂ ਦੱਸੀ ਹੈ ਪਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ 21 ਸਾਲਾ ਭਤੀਜੀ ਲਖਵਿੰਦਰ ਕੌਰ ਉਰਫ਼ ਕੋਮਲ ਪੁੱਤਰੀ ਬਲਵਿੰਦਰ ਸਿੰਘ 10 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਨਾਲ ਕਾਰ ‘ਚ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੀ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ।

#tragicdeaths_punjabiyouth_canada