ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਅਫਗਾਨਿਸਤਾਨ ਵਿੱਚ ਹਿੰਦੂ- ਸਿੱਖਾਂ ਦੀ ਸੁਰੱਖਿਆ ਲਈ ਕੈਨੇਡੀਅਨ ਫੌਜ ਨੂੰ ਦਰਸਾਏ ਗਏ ਕੁਝ ਜਾਇਜ਼ ਸੁਝਾਅ ‘ਤੇ ਵਿਵਾਦ ਖੜਾ ਕਰਨ ਤੋਂ ਬਾਅਦ ਕੈਨੇਡਾ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਹੋਣਾਂ ਦਾ ਨਾਮ ਹੁਣ ਬੀਤੇ ਦਿਨੀ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਦੇ ਸ਼ੋਅ ਨਾਲ ਜੋੜ ਕੇ ਨਵਾਂ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।
ਦਰਅਸਲ ਬੀਤੀ 27 ਅਪ੍ਰੈਲ ਨੂੰ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਜੋ ਵੈਂਕਵਰ ‘ਚ ਇੱਕ ਕਾਮਯਾਬ ਸ਼ੋਅ ਹੋਇਆ ਸੀ, ਇਹ ਦੋਸ਼ ਲਗਾਏ ਗਏ ਹਨ ਕਿ ਹਰਜੀਤ ਸਿੰਘ ਸੱਜਣ ਹੁਣਾਂ ਨੇ ਕਨੈਡਾ ਆਰਮੀ ਨੂੰ ਦਲਜੀਤ ਸਾਂਝ ਦੇ ਸ਼ੋਅ ਵਿੱਚ 100 ਦੇ ਕਰੀਬ ਕਨੇਡੀਅਨ ਫੌਜੀਆਂ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਗਈ ਸੀ। ਜਿਸ ਨੂੰ ਫੌਜ ਦੇ ਕਮਾਂਡਰ ਵੱਲੋਂ ਰੱਦ ਕਰ ਦਿੱਤਾ ਗਿਆ।
ਇਸ ਸਬੰਧੀ ਗਾਇਕ ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਦੇ ਦਫਤਰ ‘ਚ ਇੱਕ ਪੱਤਰ ਭੇਜ ਕਿ ਕੈਨੇਡਾ ਆਰਮੀ ਦੇ ਕੁਝ ਜਵਾਨਾਂ ਨੂੰ ਸ਼ੋਅ ਵਿੱਚ ਭੇਜਣ ਦੀ ਬੇਨਤੀ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ ਹਰਜੀਤ ਸਿੰਘ ਸੱਜਣ ਜੋ ਕਿ ਕਨੇਡਾ ਦੇ ਹੰਗਾਮੀ ਹਾਲਾਤਾਂ ਦੇ ਕੈਬਨਿਟ ਮੰਤਰੀ ਹਨ, ਵੱਲੋਂ ਇਸ ਪੱਤਰ ਦੀ ਸਿਫਾਰਸ਼ ਕਰਦਿਆਂ ਹੋਇਆਂ ਕੈਨੇਡਾ ਦੇ ਰੱਖਿਆ ਮੰਤਰੀ ਬਿੱਲ ਬਲੇਰ ਨੂੰ ਭੇਜਿਆ ਗਿਆ ਸੀ। ਰੱਖਿਆ ਮੰਤਰੀ ਵੱਲੋਂ ਅੱਗੇ ਇਹ ਪੱਤਰ ਕੈਨੇਡਾ ਆਰਮੀ ਦੇ ਕਮਾਂਡਰ ਲਿੰਡਾ ਕੋਲਮੈਨ ਨੂੰ ਵਿਚਾਰ ਲਈ ਭੇਜ ਦਿੱਤਾ ਗਿਆ ਜਿਨਾਂ ਵੱਲੋਂ ਇਸ ਪੱਤਰ ‘ਚ ਕੀਤੀ ਬੇਨਤੀ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਗਿਆ ਕਿ ਕੈਨੇਡਾ ਆਰਮੀ ਨੂੰ ਅਜਿਹੇ ਸਮਾਗਮਾਂ ‘ਚ ਸ਼ਾਮਿਲ ਹੋਣ ‘ਤੇ ਕਿਸੇ ਪ੍ਰਕਾਰ ਦਾ ਹਾਂ ਪੱਖੀ ਪ੍ਰਭਾਵ ਨਹੀਂ ਮਿਲਦਾ ਜਦੋਂ ਕਿ ਦੂਜੇ ਪਾਸੇ ਹਰਜੀਤ ਸਿੰਘ ਸੱਜਣ ਦੀ ਮੀਡੀਆ ਸਕੱਤਰ ਜੋਇਨਾ ਕੰਗਣਾ ਨੇ ਇਹ ਗੱਲ ਕਹੀ ਹੈ ਕੇ ਹਰਜੀਤ ਸਿੰਘ ਸੱਜਣ ਹੁਣਾਂ ਵੱਲੋਂ ਇਹ ਸਿਫਾਰਿਸ਼ ਕੈਨੇਡੀਅਨ ਆਰਮੀ ਦੇ ਰੀਕ੍ਰਿਸ਼ਨ ਪ੍ਰੋਗਰਾਮ ਤਹਿਤ ਕੀਤੀ ਗਈ ਸੀ ਨਾ ਕਿ ਦਲਜੀਤ ਦੁਸਾਂਝ ਦੇ ਸ਼ੋਅ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਯਤਨ ਕੀਤਾ ਗਿਆ ਸੀ।
ਦੱਸਣ ਯੋਗ ਹੈ ਕਿ ਹਰਜੀਤ ਸਿੰਘ ਸੱਜਣ ਹੋਣਾਂ ਨੂੰ ਕੁਝ ਵਿਰੋਧੀ ਸਿਆਸੀ ਆਗੂਆਂ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਈ ਮਾਮਲਿਆਂ ਨੂੰ ਫਿਰਕੂ ਰੰਗਤ ਦੇ ਕਿ ਘੇਰਿਆ ਜਾ ਰਿਹਾ ਹੈ ਅਤੇ ਜਾਣ ਬੁੱਝ ਕੇ ਕਈ ਕਨੂੰਨੀ ਸਿਫਾਰਸਾਂ ਨੂੰ ਨਾਂਹ ਪੱਖੀ ਤਰੀਕੇ ਨਾਲ ਪੇਸ਼ ਕਰਕੇ ਉਹਨਾਂ ਦੇ ਅਕਸ਼ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
#gurmukhsinghbaria #HarjitSinghSajjan