ਲੱਖਾਂ ਲੋਕਾਂ ਨੂੰ ਟਿਕਟ ਵੇਚਣ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਟਿਕਟ ਮਾਸਟਰ ਵਿਵਾਦਾਂ ‘ਚ   👉560 ਮਿਲੀਅਨ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਮਾਮਲਾ

ਲੱਖਾਂ ਲੋਕਾਂ ਨੂੰ ਟਿਕਟ ਵੇਚਣ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਟਿਕਟ ਮਾਸਟਰ ਵਿਵਾਦਾਂ ‘ਚ  👉560 ਮਿਲੀਅਨ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਮਾਮਲਾ

 

👉ਪ੍ਰਾਈਵੇਸੀ ਕਮਿਸ਼ਨਰ ਕੈਨੇਡਾ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ

ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ)-

ਉੱਤਰੀ ਅਮਰੀਕਾ ਵਿੱਚ ਵੱਖ-ਵੱਖ ਰਿਐਲਟੀ ਸ਼ੋਅ ਅਤੇ ਸਪੋਰਟਸ ਮੁਕਾਬਲਿਆਂ ਸਮੇਤ ਹੋਰ ਵੱਡੇ ਪਬਲਿਕ ਸਮਾਗਮਾਂ ਲਈ ਟਿਕਟਾਂ ਵੇਚਣ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਟਿਕਟ ਮਾਸਟਰ ਹੁਣ ਲੱਖਾਂ ਲੋਕਾਂ ਦੇ ਦੀ ਪ੍ਰਾਈਵੇਟ ਜਾਣਕਾਰੀ ਚੋਰੀ ਹੋ ਜਾਣ ਕਾਰਨ ਵਿਵਾਦਾਂ ‘ਚ ਆ ਗਈ ਹੈ ਅਤੇ ਫੈਡਰਲ ਪ੍ਰਾਈਵੇਸੀ ਕਮਿਸ਼ਨਰ ਕੈਨੇਡਾ ਵੱਲੋਂ ਟਿਕਟ ਮਾਸਟਰ ਕੈਨੇਡਾ ਦੇ ਇਸ ਮਾਮਲੇ ਦੀ ਬਕਾਇਦਾ ਜਾਂਚ ਸ਼ੁਰੂ ਕੀਤੀ ਗਈ ਹੈ।

ਇਸ ਮਾਮਲੇ ‘ਚ ਤੇ ਮਾਸਟਰ ਦੀ ਪੇਰੈਂਟ ਕੰਪਨੀ ਲਾਈਵ ਨੇਸ਼ਨ ਐਂਟਰਟੇਨਮੈਂਟ ਨੇ ਖੁਦ ਇਹ ਦੱਸਿਆ ਹੈ ਕਿ ਇਹ ਟਿਕਟ ਮਾਸਟਰ ਰਾਹੀਂ ਟਿੱਕਟਾਂ ਖਰੀਦਣ ਵਾਲੇ ਲੋਕਾਂ ਦੀ ਨਿੱਜੀ ਜਾਣਕਾਰੀ ਜਿਸ ਦੇ ‘ਚ ਲੋਕਾਂ ਦੇ ਨਾਮ, ਪਤਾ, ਫੋਨ ਨੰਬਰ ਅਤੇ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਸ਼ਾਮਿਲ ਹੁੰਦੀ ਹੈ ਦੇ ਚੋਰੀ ਹੋਣ ਦਾ ਖਦਸ਼ਾ ਹੈ ।

ਇਹ ਵੀ ਦੱਸਿਆ ਗਿਆ ਹੈ ਕਿ ਅਪ੍ਰੈਲ ਦੋ ਤੋਂ ਲੈ ਕੇ ਮਈ 18 ਤੱਕ ਜੋ ਲੱਖਾਂ ਲੋਕਾਂ ਵੱਲੋਂ ਟਿਕਟ ਮਾਸਟਰ ਰਾਹੀਂ ਟਿਕਟਾਂ ਖਰੀਦੀਆਂ ਗਈਆਂ ਸਨ, ਉਹਨਾਂ ਦੀ ਜਾਣਕਾਰੀ ਚੋਰੀ ਕੀਤੀ ਗਈ ਹੋ ਸਕਦੀ ਹੈ। ਇਸ ਮਾਮਲੇ ਵਿੱਚ ਕਥਿੱਤ ਤੌਰ ‘ਤੇ ਸਿਸ਼ਨੀ ਹੰਟਰਸ ਨਾਮ ਦੇ ਹੈਕਿੰਗ ਗਰੁੱਪ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵੱਲੋਂ 560 ਮਿਲੀਅਨ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਗਈ ਹੋ ਸਕਦੀ ਹੈ। ਇਸ ਸਬੰਧੀ ਕੈਨੇਡਾ ਦੇ ਪ੍ਰਾਈਵੇਟਸੀ ਕਮਿਸ਼ਨਰ ਫਿਲਪ ਡੁਫਰਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ ਕਿ ਇਹ ਸਾਈਬਰ ਹਮਲਾ ਕਿੰਨਾ ਹਾਲਤਾਂ ‘ਚ ਹੋਇਆ ਹੈ ਅਤੇ ਦੁਬਾਰਾ ਅਜਿਹਾ ਨਾ ਵਾਪਰੇ। ਟਿਕਟ ਮਾਸਟਰ ਨੇ ਸਿੱਧੇ ਤੌਰ ‘ਤੇ ਇਸ ਮਾਮਲੇ ਵਿੱਚ ਹਾਲੇ ਕੋਈ ਟਿੱਪਣੀ ਨਹੀਂ ਕੀਤੀ।

Entertainment