ਸਿਆਸੀ ਦੂਸ਼ਣਬਾਜ਼ੀ ਕਰਦਿਆਂ ਹੱਦਾਂ-ਬੰਨੇ ਟੱਪੀ ਕੰਸਰਵੇਟਿਵ  👉ਜਗਮੀਤ ਸਿੰਘ ਨੂੰ ” ਕਿਹਾ SELL OUT SINGH “

 

👉ਕੇਵਲ ਜਗਮੀਤ ਸਿੰਘ ਦਾ ਵਿਰੋਧ ਕਰਨ ਦੀ ਬਜਾਏ ਸਮੁੱਚੇ ਸਿੱਖ ਭਾਈਚਾਰੇ ‘ਤੇ ਚੁੱਕਿਆ ਸਵਾਲ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) -ਕੈਨੇਡਾ ‘ਚ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰਨ ਦਾ ਸਿਲਸਿਲਾ ਹੁਣ ਨਵੇਂ ਦੌਰ ‘ਚ ਸ਼ਾਮਲ ਹੋ ਗਿਆ ਹੈ ।

ਖਾਸ ਤੌਰ ‘ਤੇ ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਕੰਸਰਵੇਟਿਵ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਜਿਸ ਤਰੀਕੇ ਨਾਲ ਫਿਰਕੂ ਰੰਗਤ ਦੇ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ , ਕੈਨੇਡਾ ਵਿੱਚ ਫਿਰਕੂ ਅਤੇ ਸੌੜੀ ਕਿਸਮ ਦਾ ਸਿਆਸੀ ਮਾਹੌਲ ਪੈਦਾ ਕਰਨ ਵਾਲਾ ਹੈ।

ਦਰਅਸਲ ਕੰਸਰਵੇਟਿਵ ਵੱਲੋਂ ਆਪਣੇ ਸਿਆਸੀ ਵਿਰੋਧੀ ਆਗੂਆਂ ਜਿੰਨਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨ.ਡੀ. ਪੀ ਆਗੂ ਜਗਮੀਤ ਸਿੰਘ ਖਿਲਾਫ ਜਿਸ ਤਰ੍ਹਾਂ ਦੀ ਇਸ਼ਤਿਆਰਬਾਜੀ ਕੀਤੀ ਗਈ ਅਤੇ ਖਾਸ ਤੌਰ ‘ ਤੇ ਜਗਮੀਤ ਸਿੰਘ ਨੂੰ “ਸੈੱਲ ਆਊਟ ਸਿੰਘ” ਕਿਹਾ ਗਿਆ ਉਸ ਤੋਂ ਲੱਗਦਾ ਹੈ ਕਿ ਕੰਸਰਵੇਟਿਵ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨ.ਡੀ.ਪੀ ਆਗੂ ਜਗਮੀਤ ਸਿੰਘ ਖਿਲਾਫ ਇਸ ਤਰ੍ਹਾਂ ਦੀ ਇਸ਼ਤਿਆਰਬਾਜੀ ਕੀਤੀ ਗਈ ਅਤੇ ਉਸ ਵਿੱਚ ਜਗਮੀਤ ਸਿੰਘ ਲਈ ਜੋ “ਸੈਲ ਆੳਊਟ ਸਿੰਘ ” ਸ਼ਬਦ ਵਰਤਿਆ ਗਿਆ, ਇਸ ਦਾ ਪ੍ਰਭਾਵ ਇਹ ਜਾਂਦਾ ਹੈ ਕਿ ਕੰਜਸਰਵੇਟਿਵ ਪਾਰਟੀ ਜਗਜੀਤ ਸਿੰਘ ਦਾ ਸਿਆਸੀ ਵਿਰੋਧ ਕਰਨ ਦੀ ਬਜਾਏ ਸਮੁੱਚੇ ਸਿੱਖ ਧਰਮ ਤੇ ਧਾਰਮਿਕ ਵਿਸ਼ਵਾਸ ਉੱਥੇ ਸਵਾਲ ਉਠਾ ਰਹੀ ਹੈ। ਦੱਸਣਯੋਗ ਹੈ ਕਿ ਹਰ ਸਿੱਖ ਵੱਲੋਂ ਆਪਣੇ ਨਾਮ ਨਾਲ ਧਾਰਮਿਕ ਵਿਸ਼ਵਾਸ ਦੇ ਤੌਰ ‘ਤੇ ਸਿੰਘ ਸ਼ਬਦ ਲਗਾਇਆ ਜਾਂਦਾ ਹੈ ਪਰ ਕੰਸਰਵੇਟਿਵ ਪਾਰਟੀ ਵੱਲੋਂ ” ਸਿੰਘ ਇਜ ਸੈਲ ਆਊਟ” ਵਰਗੇ ਲੋਗੋ ਵਰਤ ਕੇ ਕੇਵਲ ਜਗਮੀਤ ਸਿੰਘ ‘ਤੇ ਨਹੀਂ ਬਲ ਕਿ ਸਮੁੱਚੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਵਿਸ਼ਵਾਸ ‘ਤੇ ਸਵਾਲ ਉਠਾ ਰਹੀ ਹੈ ।

ਦਰਅਸਲ ਕੰਸਰਵੇਟਿਵ ਪਾਰਟੀ ਐਨ.ਡੀ.ਪੀ ਆਗੂ ਜਗਮੀਤ ਸਿੰਘ ‘ਤੇ ਇਹ ਦੋਸ਼ ਲਗਾ ਰਹੀ ਹੈ ਕਿ ਜਗਮੀਤ ਸਿੰਘ ਲਿਬਰਲ ਪਾਰਟੀ ਅੱਗੇ ਇੱਕ ਵਿਕੇ ਹੋਏ ਆਗੂ ਹਨ ਅਤੇ ਲਿਬਰਲ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਬਾਵਜ਼ੂਦ ਲਿਬਰਲ ਪਾਰਟੀ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਸਮਰਥਨ ਦੇ ਰਹੇ ਹਨ। ਕੰਸਰਵੇਟਿਵ ਪਾਰਟੀ ਦਾ ਇਹ ਕਹਿਣਾ ਹੈ ਕਿ ਜਗਮੀਤ ਸਿੰਘ ਲਿਬਰਲ ਪਾਰਟੀ ਦੀਆਂ ਲੋਕ ਵਿਰੋਧੀ ਲੋਕ ਵਿਰੋਧੀ ਨੀਤੀਆਂ ਕਰਕੇ ਸਰਕਾਰ ਕੋਲੋਂ ਆਪਣਾ ਸਮਰਥਨ ਵਾਪਸ ਕਿਉਂ ਨਹੀਂ ਲੈ ਰਹੇ ਪਰ ਵੱਡਾ ਸਵਾਲ ਪੈਦਾ ਹੁੰਦਾ ਹੈ ਪਾਰਟੀ ਵੱਲੋਂ ਇਸ ਤਰ੍ਹਾਂ ਪਹਿਲਾਂ ਕੈਬਨਟ ਮੰਤਰੀ ਹਰਜੀਤ ਸਿੰਘ ਸੱਜਣ ਹੋਣਾ ਨੂੰ ਅਫਗਾਨਿਸਤਾਨ ਵਿੱਚ ਹਿੰਦੂ ਸਿੱਖਾਂ ਦਾ ਮਾਮਲਾ ਅਤੇ ਹੁਣ ਦਲਜੀਤ ਦੁਸਾਂਝ ਦੀ ਨਾਲ ਇਕ ਨਵਾਂ ਵਿਵਾਦ ਜੋੜ ਕੇ ਉਹਨਾਂ ਨੂੰ ਜਿੱਥੇ ਭੰਡ ਰਹੀ ਹੈ ਉਹਨਾਂ ਉੱਪਰ ਇੱਥੇ ਕਈ ਕਿਸਮ ਦੇ ਦੋਸ਼ ਲਗਾ ਰਹੀ ਹੈ ਉਥੇ ਜਗਮੀਤ ਸਿੰਘ ਦੀ ਫੋਟੋ ਲਗਾ ਕੇ ਸਿੰਘ ਇਜ ਸੋਲਡ ਲੋਗੋ ਲਗਾ ਕਿ ਪਾਰਟੀ ਦੀ ਸੌੜੀ ਅਤੇ ਸੱਜੇ ਪੱਖੀ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ ।

ਕੰਜਰਵੇਟਿਵ ਪਾਰਟੀ ਨੂੰ ਇੱਕ ਵੱਡਾ ਸਵਾਲ ਹੈ ਕਿ ਕੀ ਉਹਨਾਂ ਦੀ ਪਾਰਟੀ ਵਿੱਚ ਸ਼ਾਮਿਲ ਸਿੱਖ ਆਗੂ ਆਪਣੇ ਨਾਮ ਨਾਲ ਸਿੰਘ ਨਹੀਂ ਲਗਾਉਂਦੇ। । ਹੈਰਾਨੀ ਦੀ ਗੱਲ ਹੈ ਕੈਨੇਡਾ ਭਰ ਵਿੱਚ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਸਿੱਖ ਸੰਸਥਾ ਅਤੇ ਸਿੱਖ ਭਾਈਚਾਰੇ ਵੱਲੋਂ ਕੰਜ਼ਰਵੇਟਿਵ ਪਾਰਟੀ ਦੀ ਇਸ ਕਾਰਵਾਈ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ

#gurmukhsinghbaria #jameetsingh#singh